New Delhi: ਪੱਛਮੀ ਬੰਗਾਲ ‘ਚ ਓਬੀਸੀ ਰਾਖਵੇਂਕਰਨ ‘ਤੇ ਕਲਕੱਤਾ ਹਾਈ ਕੋਰਟ ਦੇ ਤਾਜ਼ਾ ਹੁਕਮਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਹਮਲਾਵਰ ਹੋ ਗਈ ਹੈ। ਭਾਜਪਾ (BJP)ਨੇ ਮਮਤਾ ਬੈਨਰਜੀ ‘ਤੇ ਮੁਸਲਿਮ ਲੀਗ ਦੇ ਏਜੰਡੇ ਨੂੰ ਅੱਗੇ ਵਧਾਉਣ ਦਾ ਦੋਸ਼ ਲਗਾਇਆ ਹੈ।
ਵੀਰਵਾਰ ਨੂੰ ਭਾਜਪਾ (BJP) ਪ੍ਰਧਾਨ ਜੇਪੀ ਨੱਡਾ ਨੇ ਟਵੀਟ ਕੀਤਾ ਕਿ ਕਲਕੱਤਾ ਹਾਈ ਕੋਰਟ ਨੇ ਓਬੀਸੀ ਕੋਟੇ ਦੀ ਉਪ-ਸ਼੍ਰੇਣੀ ਤਹਿਤ ਮੁਸਲਮਾਨਾਂ ਨੂੰ ਦਿੱਤੇ ਗਏ ਓਬੀਸੀ ਰਾਖਵੇਂਕਰਨ ਨੂੰ ਰੱਦ ਕਰ ਦਿੱਤਾ ਹੈ। ਹਾਈ ਕੋਰਟ ਨੇ ਪੱਛਮੀ ਬੰਗਾਲ ਵਿੱਚ 2010 ਤੋਂ 2024 ਤੱਕ ਮੁਸਲਮਾਨਾਂ ਨੂੰ ਜਾਰੀ ਕੀਤੇ ਓਬੀਸੀ ਸਰਟੀਫਿਕੇਟ ਵੀ ਰੱਦ ਕਰ ਦਿੱਤੇ ਹਨ। ਇਹ ਦੋਵੇਂ ਫੈਸਲੇ ਦਰਸਾਉਂਦੇ ਹਨ ਕਿ ਕਿਵੇਂ ਮਮਤਾ ਬੈਨਰਜੀ ਦੀ ਸਰਕਾਰ ਗੈਰ-ਸੰਵਿਧਾਨਕ ਤੌਰ ‘ਤੇ ਤੁਸ਼ਟੀਕਰਨ ਨੂੰ ਅੱਗੇ ਵਧਾ ਰਹੀ ਸੀ ਜਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਮੁਸਲਿਮ ਲੀਗ ਦੇ ਏਜੰਡੇ ਨੂੰ ਅੱਗੇ ਵਧਾ ਰਹੀ ਸੀ।
https://twitter.com/JPNadda/status/1793516937789702281
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਚੋਣ ਵਿੱਚ ਬੜੇ ਸਪੱਸ਼ਟ ਸ਼ਬਦਾਂ ਵਿੱਚ ਇਹ ਮੁੱਦਾ ਉਠਾਇਆ ਕਿ ਕਿਸ ਤਰ੍ਹਾਂ ਘਮੰਡੀਆ ਗਠਜੋੜ ਵਾਲੇ ਤੁਸ਼ਟੀਕਰਨ ਦੀ ਨੀਤੀ ਤਹਿਤ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੇ ਹਨ। ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਇਸ ਫੈਸਲੇ ਨੂੰ ਸਵੀਕਾਰ ਨਹੀਂ ਕਰਦੀ ਹਨ। ਕੀ ਉਹ ਸੰਵਿਧਾਨ ਤੋਂ ਉੱਪਰ ਹੈ ? ਸੰਵਿਧਾਨ ‘ਚ ਧਰਮ ਦੇ ਆਧਾਰ ‘ਤੇ ਕੋਈ ਰਾਖਵਾਂਕਰਨ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਸੰਵਿਧਾਨ ਦੀ ਕਾਪੀ ਲੈ ਕੇ ਘੁੰਮ ਰਹੇ ਹਨ ਪਰ ਇਸ ਮੁੱਦੇ ‘ਤੇ ਚੁੱਪ ਧਾਰੀ ਬੈਠੇ ਹਨ। ਅਜਿਹੇ ਲੋਕਾਂ ਨੂੰ ਜਨਤਾ ਸਬਕ ਸਿਖਾਏਗੀ।
ਹਿੰਦੂਸਥਾਨ ਸਮਾਚਾਰ