New Delhi: ਭਾਰਤੀ ਜਨਤਾ ਪਾਰਟੀ (BJP) ਦੇ ਸੀਨੀਅਰ ਨੇਤਾ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਉੜੀਸਾ ਵਿੱਚ ਆਪਣੇ ਜਨ-ਸੰਬੋਧਨ ਦੌਰਾਨ ਉੜੀਸਾ ਲੋਕਾਂ ਨੂੰ ਭਾਜਪਾ ਸਰਕਾਰ ਬਣਾਉਣ ਲਈ ਸਮਰਥਨ ਦੀ ਅਪੀਲ ਕੀਤੀ। ਦਸ ਦਇਏ ਕਿ ਲੋਕ ਸਭਾ ਚੋਣਾਂ ਦੇ ਪੰਜ ਪੜਾਅ ਪੂਰੇ ਹੋਣ ਮਗਰੋਂ ਐੱਨਡੀਏ ਨੂੰ 310 ਸੀਟਾਂ ਮਿਲਣ ਦਾ ਦਾਅਵਾ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਲੋਕਾਂ ਨੂੰ ‘‘ਬਾਬੂ ਰਾਜ’’ਖਤਮ ਕਰਨ ਦੀ ਲੋੜ ਹੈ। ਅਤੇ ਕੇਂਦਰ ਤੇ ਸੂਬੇ ’ਚ ਭਾਜਪਾ ਸਰਕਾਰ ਨੂੰ ਜਿਤਾਉਣਾ ਚਾਹੀਦਾ ਹੈ।
ਸ਼ਾਹ ਨੇ ਸੰਭਲਪੁਰ ’ਚ ਦੋ ਚੋਣ ਰੈਲੀਆਂ ਦੌਰਾਨ ਕਿਹਾ ਕਿ ਇਸ ਵਾਰ ਉੜੀਸਾ ’ਚ ਕਮਲ ਖਿੜੇਗਾ। ਉਨ੍ਹਾਂ ਕਿਹਾ, ਪੰਜਵੇਂ ਗੇੜ ਦੀ ਵੋਟਿੰਗ ਮਗਰੋਂ ਐੱਨਡੀਏ ਨੂੰ 310 ਸੀਟਾਂ ਪਹਿਲਾਂ ਹੀ ਮਿਲ ਚੁੱਕੀਆਂ ਹਨ। ਛੇਵੇਂ ਤੇ ਸੱਤਵੇਂ ਗੇੜ ਦੇ ਮਤਦਾਨ ਮਗਰੋਂ ਅਸੀਂ 400 ਤੋਂ ਵੱਧ ਸੀਟਾਂ ਹਾਸਲ ਕਰ ਲਵਾਂਗੇ। ਸ਼ਾਹ ਨੇ ਆਖਿਆ ਕਿ ਮੁੱਖ ਮੰਤਰੀ ਨਵੀਨ ਪਟਨਾਇਕ 77 ਸਾਲਾਂ ਦੇ ਹੋ ਗਏ ਤੇ ਉਨ੍ਹਾਂ ਨੂੰ ਆਪਣੀ ‘‘ਵਧਦੀ ਉਮਰ ਤੇ ਸਿਹਤ ਸਬੰਧੀ ਸਮੱਸਿਆਵਾਂ’ ਕਾਰਨ ਸੇਵਾਮੁਕਤ ਹੋ ਜਾਣਾ ਚਾਹੀਦਾ ਹੈ।
ਅਮਿਤਾ ਸ਼ਾਹ ਨੇ ਵਾਅਦਾ ਕੀਤਾ ਕਿ ਜੇਕਰ ਭਾਜਪਾ ਸੂਬੇ ’ਚ ਸੱਤਾ ਆਈ ਤਾਂ ਉਹ ਉੜੀਆ ਭਾਸ਼ਾ ਬੋਲਣ ਵਾਲੇ ‘ਭੂਮੀਪੁੱਤਰ’ ਨੂੰ ਉੜੀਸਾ ਦਾ ਮੁੱਖ ਮੰਤਰੀ ਬਣਾਏਗੀ ਸ਼ਾਹ ਨੇ ਦੋਸ਼ ਲਾਇਆ ਕਿ ਸੂਬੇ ’ਚ ਕੁਝ ਅਧਿਕਾਰੀਆਂ ਦਾ ਸ਼ਾਸਨ ਹੈ ਅਤੇ ਕਿਹਾ ਕਿ ਇਹ ਚੋਣਾਂ ਮੌਜੂਦਾ ‘‘ਬਾਬੂ ਰਾਜ’’ ਨੂੰ ਖਤਮ ਕਰ ਦੇਣਗੀਆਂ।