Chandigarh: ਹਰਿਆਣਾ ਵਿੱਚ 25 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਕਾਰਨ ਚੰਡੀਗੜ੍ਹ ਵਿੱਚ ਡਰਾਈ ਡੇਅ ਰਹੇਗਾ। ਇਸ ਦੌਰਾਨ ਕਲੱਬਾਂ ਅਤੇ ਹੋਟਲਾਂ ’ਚ ਵੀ ਸ਼ਰਾਬ ਨਹੀਂ ਦਿੱਤੀ ਜਾਵੇਗੀ। ਸਾਰੀ ਸਥਿਤੀ ‘ਤੇ ਪੁਲਿਸ ਅਤੇ ਹੋਰ ਏਜੰਸੀਆਂ ਵੱਲੋਂ ਨਜ਼ਰ ਰੱਖੀ ਜਾਵੇਗੀ। ਇਹ ਹੁਕਮ ਚੰਡੀਗੜ੍ਹ ਦੇ ਆਬਕਾਰੀ ਤੇ ਕਰ ਅਧਿਕਾਰੀ ਵਿਨੈ ਪ੍ਰਤਾਪ ਸਿੰਘ ਨੇ ਜਾਰੀ ਕੀਤੇ ਹਨ। ਇਹ ਹੁਕਮ ਹਰਿਆਣਾ ਦੀ ਸਰਹੱਦ ਨਾਲ ਲੱਗਦੇ ਚੰਡੀਗੜ੍ਹ ਦੇ ਤਿੰਨ ਕਿਲੋਮੀਟਰ ਖੇਤਰ ਵਿੱਚ ਲਾਗੂ ਹੋਣਗੇ। ਜਦਕਿ ਇਸੇ ਤਰ੍ਹਾਂ ਦੇ ਹੁਕਮ 1 ਜੂਨ ਅਤੇ 4 ਜੂਨ ਨੂੰ ਚੰਡੀਗੜ੍ਹ ਭਰ ਵਿੱਚ ਲਾਗੂ ਹੋਣਗੇ।
ਹੁਕਮਾਂ ਅਨੁਸਾਰ ਹਰਿਆਣਾ ਚੋਣਾਂ ਦੇ ਮੱਦੇਨਜ਼ਰ 23 ਮਈ 2024 ਸ਼ਾਮ 6:00 ਵਜੇ ਤੋਂ 25 ਮਈ, 2024 ਸ਼ਾਮ 6:00 ਵਜੇ ਤੱਕ, ਇਹ ਹਰਿਆਣਾ ਤੋਂ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਸਥਿਤ ਠੇਕਿਆਂ ਅਤੇ ਕਲੱਬਾਂ ‘ਤੇ ਲਾਗੂ ਹੋਵੇਗਾ। ਇਹ ਪੂਰੀ ਤਰ੍ਹਾਂ ਬੰਦ ਰਹਿਣਗੇ। ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕੇ 30 ਮਈ, 2024 ਨੂੰ ਸ਼ਾਮ 6:00 ਵਜੇ ਤੋਂ 1 ਜੂਨ, 2024 ਨੂੰ ਸ਼ਾਮ 6:00 ਵਜੇ ਤੱਕ ਅਤੇ 4 ਜੂਨ, 2024 ਨੂੰ ਗਿਣਤੀ ਵਾਲੇ ਦਿਨ (ਪੂਰਾ ਦਿਨ) ਬੰਦ ਰਹਿਣਗੇ।