Chhatisgarh: ਦੇਸ਼ ਵਿਚ ਵੱਖ-ਵੱਖ ਥਾਵਾਂ ‘ਤੇ ਈਸਾਈ ਮਿਸ਼ਨਰੀਆਂ ਨੇ ਗਰੀਬ ਹਿੰਦੂਆਂ, ਆਦਿਵਾਸੀਆਂ ਅਤੇ ਦਲਿਤਾਂ ਨੂੰ ਵਰਗਲਾ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕੀਤਾ ਹੈ। ਇਸਾਈ ਮਿਸ਼ਨਰੀ ਅੱਜ ਵੀ ਵੱਡੇ ਪੱਧਰ ‘ਤੇ ਧਰਮ ਪਰਿਵਰਤਨ ਦੀ ਖੇਡ ਵਿੱਚ ਲੱਗੇ ਹੋਏ ਹਨ। ਹਾਲਾਂਕਿ ਦੂਜੇ ਪਾਸੇ ਹਿੰਦੂ ਭਾਈਚਾਰੇ ਦੇ ਲੋਕ ਜਾਗਰੂਕ ਹੋ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਛੱਤੀਸਗੜ੍ਹ ਦੇ ਬਲਰਾਮਪੁਰ ਜ਼ਿਲ੍ਹੇ ਦੀ ਹੈ ਜਿੱਥੇ 50 ਤੋਂ ਵੱਧ ਪਰਿਵਾਰਾਂ ਦੇ ਕਰੀਬ 130 ਲੋਕਾਂ ਨੇ ਸਨਾਤਨ ਧਰਮ ਵਿੱਚ ਘਰ ਵਾਪਸੀ ਕੀਤੀ ਹੈ।
ਧਰਮ ਬਦਲਣ ਲਈ ਵਰਗਲਾਇਆ ਗਿਆ ਸੀ
ਇਹਨਾਂ ਸਾਰਿਆਂ ਨੇ ਬਲਰਾਮਪੁਰ ਜ਼ਿਲ੍ਹੇ ਦੇ ਪਿੰਡ ਚਾੰਦੋ ਕੰਡਰੀ ਵਿੱਚ 10 ਦਿਨਾਂ ਲਈ ਚੱਲੇ ਰਾਮ ਯੱਗ ਅਤੇ ਵਨਵਾਸੀ ਸ਼੍ਰੀ ਰਾਮ ਕਥਾ ਦੀ ਸਮਾਪਤੀ ਦੌਰਾਨ ਘਰ ਵਾਪਸੀ ਕੀਤੀ। ਜਾਣਕਾਰੀ ਅਨੁਸਾਰ ਸਾਰੇ ਕਬਾਇਲੀ ਪਰਿਵਾਰਾਂ ਨੇ ਈਸਾਈ ਮਿਸ਼ਨਰੀਆਂ ਦੇ ਪ੍ਰਭਾਵ ਹੇਠ ਆ ਕੇ ਆਪਣਾ ਧਰਮ ਛੱਡ ਈਸਾਈ ਧਰਮ ਅਪਣਾਇਆ ਸੀ। ਉਧਰ, ਪ੍ਰਸਿੱਧ ਕਥਾਵਾਚਕ ਸਤਾਨੰਦ ਮਹਾਰਾਜ ਦੇ ਪ੍ਰੋਗਰਾਮ ਵਿੱਚ ਸੂਬਾ ਭਾਜਪਾ (BJP) ਆਗੂ ਪ੍ਰਬਲ ਪ੍ਰਤਾਪ ਸਿੰਘ ਜੂਦੇਵ ਨੇ ਘਰ ਵਾਪਸੀ ਮੁਹਿੰਮ ਤਹਿਤ ਇਨ੍ਹਾਂ ਸਾਰਿਆਂ ਨੂੰ ਸਨਾਤਨ ਧਰਮ ਵਿੱਚ ਵਾਪਸ ਲਿਆਂਦਾ ਹੈ।
ਵਰਨਣਯੋਗ ਹੈ ਕਿ ਪ੍ਰਬਲ ਪ੍ਰਤਾਪ ਸਿੰਘ ਜੂਦੇਵ ਘਰ ਵਾਪਸੀ ਮੁਹਿੰਮ ਦਾ ਮੁੱਖੀ ਮੰਨਿਆ ਜਾਂਦਾ ਹੈ। ਪ੍ਰਬਲ ਪ੍ਰਤਾਪ ਸਿੰਘ ਨੇ ਹੁਣ ਤੱਕ ਸੈਂਕੜੇ ਹਿੰਦੂਆਂ ਦੀ ਘਰ ਵਾਪਸੀ ਵਿੱਚ ਮਦਦ ਕੀਤੀ ਹੈ। ਬਲਰਾਮਪੁਰ ਜ਼ਿਲ੍ਹੇ ਦੇ ਪਿੰਡ ਚੰਦੋ ਕੰਦਰੀ ਵਿੱਚ ਵੀ ਉਨ੍ਹਾਂ ਨੇ 130 ਤੋਂ ਵੱਧ ਲੋਕਾਂ ਦੇ ਪੈਰ ਧੋ ਕੇ ਸਨਾਤਨ ਧਰਮ ਵਿੱਚ ਘਰ ਵਾਪਸੀ ਕਰਾ ਕੇ ਉਹਨਾਂ ਲੋਕਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਧਰਮ ਪਰਿਵਰਤਨ ਨਹੀਂ ਸਗੋਂ ਰਾਸ਼ਟਰਵਾਦ ਹੈ ਅਤੇ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ।