Lok Sabha Election 2024: ਦੇਸ਼ ਭਰ ‘ਚ ਲੋਕ ਸਭਾ ਚੋਣਾਂ (LokSabha Elections 2024) ਦੇ ਹੁਣ ਤੱਕ ਪੰਜ ਪੜਾਅ ਹੋ ਪੂਰੇ ਚੁੱਕੇ ਹਨ। ਪੰਜਵੇਂ ਪੜਾਅ ਦੀ ਵੋਟਿੰਗ ਦੌਰਾਨ ਜੰਮੂ-ਕਸ਼ਮੀਰ (Jammu Kashmir Voting) ਦੇ ਬਾਰਾਮੂਲਾ (Baramula Record Voting) ਲੋਕ ਸਭਾ ਹਲਕੇ ‘ਚ ਹੁਣ ਤੱਕ ਦੀ ਸਭ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ. ਬਾਰਾਮੂਲਾ ‘ਚ ਸੋਮਵਾਰ ਨੂੰ 59 ਫੀਸਦੀ ਵੋਟਿੰਗ ਦਰਜ ਕੀਤੀ ਗਈ. ਦਸ ਦਇਏ ਕਿ ਬਾਰਾਮੂਲਾ ਕਦੇ ਅੱਤਵਾਦ ਨਾਲ ਪ੍ਰਭਾਵਿਤ ਸੀ।
ਬਾਰਾਮੂਲਾ ਵਿੱਚ 1984 ਤੋਂ ਬਾਅਦ ਇਹ ਹੁਣ ਤੱਕ ਦੀ ਸਭ ਤੋਂ ਵੱਧ ਵੋਟਿਂਗ ਹੈ. ਕੇਂਦਰ ਸ਼ਾਸਤ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਪੀ.ਕੇ. ਪੋਲ ਦੇ ਅਨੁਸਾਰ ਸੰਸਦੀ ਹਲਕੇ ਦੇ ਸੋਪੋਰ ਵਿਧਾਨ ਸਭਾ ਹਲਕੇ ਵਿੱਚ 44.36 ਫੀਸਦੀ ਵੋਟਿੰਗ ਹੋਈ, ਜਿੱਥੇ ਪਿਛਲੇ ਕੁਝ ਦਹਾਕਿਆਂ ਦੌਰਾਨ ਇਹ 10 ਫੀਸਦੀ ਤੋਂ ਵੀ ਘੱਟ ਸੀ।
ਜਿਕਰਯੋਗ ਹੈ ਕਿ ਜੰਮੂ-ਕਸ਼ਮੀਰ (Jammu Kshmir) ਦਾ ਬਾਰਾਮੂਲਾ ਇਲਾਕਾ 1989 ਤੋਂ ਅੱਤਵਾਦ ਦੀ ਲਪੇਟ ‘ਚ ਸੀ। ਇਸ ਕਾਰਨ ਵੋਟਿੰਗ 5.5% ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਦਰਜ ਹੋਈ ਸੀ. ਉੱਤਰੀ ਕਸ਼ਮੀਰ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਅੱਤਵਾਦੀਆਂ ਦਾ ਗੜ੍ਹ ਸੀ। ਪੰਜਵੇਂ ਅਤੇ ਆਖਰੀ ਪੜਾਅ ਵਿੱਚ, ਸ੍ਰੀਨਗਰ ਵਿੱਚ 38.5% ਵੋਟਿੰਗ ਦਰਜ ਕੀਤੀ ਗਈ, ਜੋ 1996 ਤੋਂ ਬਾਅਦ ਸਭ ਤੋਂ ਵੱਧ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਤੱਕ ਦੀ ਸਭ ਤੋਂ ਵੱਧ ਵੋਟਿੰਗ ਲਈ ਬਾਰਾਮੂਲਾ ਲੋਕ ਸਭਾ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਇਹ ਬਹੁਤ ਵਧੀਆ ਟ੍ਰੈਂਡ ਹੈ। ਪੀਐਮ ਮੋਦੀ ਨੇ ਆਪਣੇ ਐਕਸ ਹੈਂਡਲ ‘ਤੇ ਲਿਖਿਆ: ਬਾਰਾਮੂਲਾ ਦੀਆਂ ਮੇਰੀਆਂ ਭੈਣਾਂ ਅਤੇ ਭਰਾਵਾਂ ਨੂੰ ਲੋਕਤਾਂਤਰਿਕ ਕਦਰਾਂ-ਕੀਮਤਾਂ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਲਈ ਵਧਾਈ।
ਇਸ ਤੋਂ ਅਲਾਵਾ ਜੰਮੂ-ਕਸ਼ਮੀਰ ਦੇ ਰਾਜਪਾਲ ਮਨੋਜ ਸਿਨਹਾ ਨੇ ਆਪਣੀ ਪੋਸਟ ਵਿੱਚ ਲਿਖਿਆ, 58 ਫੀਸਦੀ ਤੋਂ ਵੱਧ ਵੋਟਿੰਗ ਬਹੁਤ ਉਤਸ਼ਾਹਜਨਕ ਹੈ ਅਤੇ ਲੋਕਤੰਤਰ ਵਿੱਚ ਲੋਕਾਂ ਦੇ ਦ੍ਰਿੜ ਇਰਾਦੇ ਅਤੇ ਅਟੁੱਟ ਵਿਸ਼ਵਾਸ ਨੂੰ ਦਰਸਾਉਂਦੀ ਹੈ। ਮੈਂ ਸਾਡੇ ਲੋਕਤੰਤਰ ਦੇ ਮਹਾਕੁੰਭ ਵਿੱਚ ਵੱਡੀ ਗਿਣਤੀ ਵਿੱਚ ਭਾਗ ਲੈਣ ਲਈ ਬਾਰਾਮੂਲਾ ਦੇ ਲੋਕਾਂ ਨੂੰ ਵਧਾਈ ਅਤੇ ਧੰਨਵਾਦ ਦਿੰਦਾ ਹਾਂ।