Swati Maliwal:ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਵੱਲੋਂ ਸਵਾਤੀ ਮਾਲੀਵਾਲ ਦੀ ਕੁੱਟਮਾਰ ਦੇ ਇੱਕ ਹਫ਼ਤੇ ਬਾਅਦ ਦਿੱਲੀ ਪੁਲਿਸ ਨੇ ਸਵਾਤੀ ਮਾਲੀਵਾਲ ਮਾਮਲੇ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਹੈ। ਦਿੱਲੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਹੈ, ਜਿਸ ਦੀ ਅਗੁਵਾਈ ਏਡੀਸ਼ਨਲ ਡੀਸੀਪੀ (DCP) (North) ਅੰਜਿਤਾ ਚੇਪਿਆਲਾ ਨੂੰ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਦਿੱਲੀ ਪੁਲਸ ਮਾਮਲੇ ਦੀ ਜਾਂਚ ਲਈ ਰਿਸ਼ਵ ਕੁਮਾਰ ਨੂੰ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਲੈ ਕੇ ਗਈ ਅਤੇ ਸੀਏਮ ਹਾਉਸ ਦੇ ਕਰਮਚਾਰੀਆਂ ਤੋਂ ਪੁੱਛ ਪੜਤਾਲ ਵੀ ਕੀਤੀ। ਪੁਲਸ ਅਨੁਸਾਰ ਬਿਭਵ ਨੂੰ ਸ਼ਾਮ 5.45 ‘ਤੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਲਿਜਾਇਆ ਗਿਆ। ਹੁਣ ਉਸ ਨੂੰ ਅਗਲੇਰੀ ਜਾਂਚ ਲਈ ਉਸ ਦੀ ਰਿਹਾਇਸ਼ ‘ਤੇ ਵੀ ਲਿਜਾਇਆ ਜਾਵੇਗਾ.
ਦਸ ਦਇਏ ਕਿ ਫਿਲਹਾਲ ਬਿਭਵ ਕੁਮਾਰ ਪੰਜ ਦਿਨਾਂ ਲਈ ਦਿੱਲੀ ਪੁਲਿਸ ਦੀ ਹਿਰਾਸਤ ‘ਚ ਹੈ। ਇਸ ਦੌਰਾਨ ਦਿੱਲੀ ਪੁਲਿਸ ਨੇ ਕੇਜਰੀਵਾਲ ਦੇ ਪੀ.ਏ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 201 (ਸਬੂਤ ਨਸ਼ਟ ਕਰਨ) ਵੀ ਜੋੜੀ ਹੈ।
ਦੱਸਣਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ, ਸਵਾਤੀ ਮਾਲੀਵਾਲ ਕੇਜਰੀਵਾਲ ਹਾਉਸ ਫਹਨਾਂ ਨੂੰ 13 ਮਈ ਨੂੰ ਮਿਲਣ ਗਈ ਸੀ। ਪਰ ਉੱਥੇ ਉਨ੍ਹਾਂ ਨੂੰ ਕੇਜਰੀਵਾਲ ਦੇ ਪੀਏ ਬਿਭਵ ਕੁਮਾਰ ਨੇ ਸਵਾਤੀ ਮਾਲੀਵਾਲ ਨਾਲ ਕੁੱਟਮਾਰ ਕੀਤੀ. ਪਹਿਲੀ ਪੀਸੀਆਰ ਕਾਲ ਵਿੱਚ ਸਵਾਤੀ ਮਾਲੀਵਾਲ ਨੇ ਦੋਸ਼ ਲਾਇਆ ਕਿ ਉਸ ਨਾਲ ਰਿਸ਼ਵ ਕੁਮਾਰ ਨੇ ਕੁੱਟਮਾਰ ਕੀਤੀ ਸੀ।
ਇਸ ਤੋਂ ਬਾਅਦ ‘ਚ ਜਦੋਂ ਉਸ ਦੀ ਮੈਡੀਕਲ ਜਾਂਚ ਕਰਵਾਈ ਗਈ ਤਾਂ ਉਸ ‘ਤੇ ਹਮਲਾ ਹੋਣ ਦੀ ਪੁਸ਼ਟੀ ਹੋਈ।