Lok Sabha Election 2024: ਲੋਕ ਸਭਾ ਚੋਣਾਂ 2024 ਲਈ 5ਵੇਂ ਪੜਾਅ ਦੀ ਵੋਟਿੰਗ ਸੋਮਵਾਰ (20 ਮਈ) ਨੂੰ ਸਵੇਰੇ 7 ਵਜੇ ਸ਼ੁਰੂ ਹੋਇਆਂ। ਇਸ ਪੜਾਅ ‘ਚ ਅੱਠ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ ‘ਤੇ ਵੋਟਿੰਗ ਹੋਈ ਹੈ। ਰਾਤ 10:00 ਵਜੇ ਤੱਕ 59 ਫੀਸਦ ਤੋਂ ਵੱਧ ਮਤਦਾਨ ਦਰਜ ਕੀਤਾ ਗਿਆ। ਇਸ ਦੌਰਾਨ ਪੱਛਮੀ ਬੰਗਾਲ ਵਿਚ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਅਤੇ ਸੂਬੇ ਤੇ ਨਾਲ ਲੱਗਦੇ ਉੜੀਸਾ ਦੇ ਕੁਝ ਪੋਲਿੰਗ ਬੂਥਾਂ ’ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਤਕਨੀਕੀ ਨੁਕਸ ਦੀਆਂ ਘਟਨਾਵਾਂ ਦਰਮਿਆਨ ਚੋਣ ਅਮਲ ਅਮਨ-ਅਮਾਨ ਨਾਲ ਨਿੱਬੜ ਗਿਆ। ਮਹਾਰਾਸ਼ਟਰ ਵਿਚ ਸਭ ਤੋਂ ਘੱਟ 53.51 ਫੀਸਦ ਤੇ ਪੱਛਮੀ ਬੰਗਾਲ ਵਿਚ ਸਭ ਤੋਂ ਵੱਧ 73.14 ਫੀਸਦ ਮਤਦਾਨ ਦਰਜ ਕੀਤਾ ਗਿਆ ਹੈ। ਇਸ ਪੜਾਅ ‘ਚ ਉੱਤਰ ਪ੍ਰਦੇਸ਼ ਦੀਆਂ 14, ਮਹਾਰਾਸ਼ਟਰ ਦੀਆਂ 13, ਪੱਛਮੀ ਬੰਗਾਲ ਦੀਆਂ 7, ਉੜੀਸਾ ਦੀਆਂ 5, ਬਿਹਾਰ ਦੀਆਂ 5, ਝਾਰਖੰਡ ਦੀਆਂ 3, ਜੰਮੂ-ਕਸ਼ਮੀਰ ਦੀਆਂ 1 ਅਤੇ ਲੱਦਾਖ ਦੀਆਂ 1 ਸੀਟਾਂ ਸ਼ਾਮਲ ਹਨ।
ਬਿਹਾਰ- 52.35%
ਜੰਮੂ ਅਤੇ ਕਸ਼ਮੀਰ- 54.21%
ਝਾਰਖੰਡ- 61.90%
ਲੱਦਾਖ-67.15%
ਮਹਾਰਾਸ਼ਟਰ- 48.66%
ਉੜੀਸਾ- 60.55%
ਉੱਤਰ ਪ੍ਰਦੇਸ਼- 55.80%
ਪੱਛਮੀ ਬੰਗਾਲ- 73.00%
ਹਿੰਦੂਸਥਾਨ ਸਮਾਚਾਰ