ਗੁਜਰਾਤ/ਕਰਨਾਵਤੀ: ਗੁਜਰਾਤ ਏਟੀਐਸ (ATS)ਨੇ ਅਹਿਮਦਾਬਾਦ ਏਅਰਪੋਰਟ ਤੋਂ 4 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗੁਜਰਾਤ ਏਟੀਐਸ (ATS)ਨੇ ਕੇਂਦਰੀ ਏਜੰਸੀਆਂ ਤੋਂ ਮਿਲੇ ਇਨਪੁਟਸ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ। ਅੱਤਵਾਦੀਆਂ ਤੋਂ ਪੁੱਛ ਪੜਤਾਲ ਜਾਰੀ ਹੈ।. ਦਸਿਆ ਜਾ ਰਹਾ ਕਿ ਇਹਨਾਂ ਚਾਰ ਅੱਤਵਾਦੀਆਂ ਦੇ ISIS ਨਾਲ ਸਬੰਧ ਹੋਣ ਦੀ ਸੰਭਾਵਨਾ ਹੈ.
ਗੁਜਰਾਤ ਏਟੀਐਸ (ATS) ਨੇ ਕੇਂਦਰੀ ਏਜੰਸੀਆਂ ਦੇ ਇਨਪੁਟ ਦੇ ਆਧਾਰ ‘ਤੇ ਅਹਿਮਦਾਬਾਦ ਹਵਾਈ ਅੱਡੇ ਤੋਂ 4 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁੱਢਲੀ ਜਾਣਕਾਰੀ ਅਨੁਸਾਰ ਚਾਰੋਂ ਅੱਤਵਾਦੀ ਸ੍ਰੀਲੰਕਾ ਤੋਂ ਚੇਨੱਈ ਅਤੇ ਚੇਨੱਈ ਤੋਂ ਅਹਿਮਦਾਬਾਦ ਹਵਾਈ ਅੱਡੇ ‘ਤੇ ਆਏ ਸਨ, ਜਿੱਥੇ ਏ.ਟੀ.ਐਸ. (ATS)ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਚਾਰ ਅੱਤਵਾਦੀਆਂ ‘ਚੋਂ 2 ਸ਼੍ਰੀਲੰਕਾ ਦੇ ਨਾਗਰਿਕ ਹਨ ਅਤੇ ਬਾਕੀ 2 ਇਸਲਾਮਿਕ ਸਟੇਟ ਦੇ ਹਨ.
ਚਾਰ ਅੱਤਵਾਦੀ ਗੁਜਰਾਤ ਕਿਉਂ ਆਏ?
ਉਨ੍ਹਾਂ ਦਾ ਮਾਡਿਊਲ ਕੀ ਸੀ, ਗੁਜਰਾਤ ਅਤੇ ਭਾਰਤ ‘ਚ ਉਨ੍ਹਾਂ ਦਾ ਹੈਂਡਲਰ ਕੌਣ ਹੈ। ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਗੁਜਰਾਤ ਏਟੀਐਸ (ATS)ਨੇ ਚਾਰੇ ਅੱਤਵਾਦੀਆਂ ਤੋਂ ਸਖ਼ਤੀ ਨਾਲ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸ਼ਾਮ 4 ਵਜੇ ਏਟੀਐਸ (ATS)ਵੱਲੋਂ ਹੋਰ ਜਾਣਕਾਰੀ ਲੈ ਕੇ ਪ੍ਰੈਸ ਕਾਨਫਰੰਸ ਕੀਤੇ ਜਾਣ ਦੀ ਸੰਭਾਵਨਾ ਹੈ।