Lok Sabha Election 2024: ਲੋਕ ਸਭਾ ਚੋਣਾਂ 2024 ਲਈ 5ਵੇਂ ਪੜਾਅ ਦੀ ਵੋਟਿੰਗ ਸੋਮਵਾਰ (20 ਮਈ) ਨੂੰ ਸਵੇਰੇ 7 ਵਜੇ ਸ਼ੁਰੂ ਹੋ ਗਇਆਂ ਹਨ। ਇਸ ਪੜਾਅ ‘ਚ ਅੱਠ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ ‘ਤੇ ਵੋਟਿੰਗ ਹੋਣੀ ਹੈ।
ਲੋਕ ਸਭਾ ਚੋਣਾਂ 2024 ਲਈ ਵੋਟਿੰਗ ਦਾ ਪੰਜਵਾਂ ਪੜਾਅ ਸੋਮਵਾਰ (20 ਮਈ) ਨੂੰ ਸਵੇਰੇ 7 ਵਜੇ ਸ਼ੁਰੂ ਹੋਇਆ। ਇਸ ਪੜਾਅ ‘ਚ ਅੱਠ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਪੜਾਅ ‘ਚ ਉੱਤਰ ਪ੍ਰਦੇਸ਼ ਦੀਆਂ 14, ਮਹਾਰਾਸ਼ਟਰ ਦੀਆਂ 13, ਪੱਛਮੀ ਬੰਗਾਲ ਦੀਆਂ 7, ਉੜੀਸਾ ਦੀਆਂ 5, ਬਿਹਾਰ ਦੀਆਂ 5, ਝਾਰਖੰਡ ਦੀਆਂ 3, ਜੰਮੂ-ਕਸ਼ਮੀਰ ਦੀਆਂ 1 ਅਤੇ ਲੱਦਾਖ ਦੀਆਂ 1 ਸੀਟਾਂ ਸ਼ਾਮਲ ਹਨ। ਪੰਜਵੇਂ ਪੜਾਅ ਲਈ ਕੁੱਲ 695 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਦੁਪਹਿਰ 1 ਵਜੇ ਤੱਕ ਪੰਜਵੇਂ ਪੜਾਅ ਦੀ ਵੋਟਿੰਗ ਪ੍ਰਤੀਸ਼ਤਤਾ ਜਾਰੀ ਕਰ ਦਿੱਤੀ ਗਈ ਹੈ। 1 ਵਜੇ ਤੱਕ 36.73 % ਵੋਟਿੰਗ ਹੋ ਚੁੱਕੀ ਹੈ.
ਬਿਹਾਰ- 34.62%
ਜੰਮੂ ਅਤੇ ਕਸ਼ਮੀਰ- 34.79%
ਝਾਰਖੰਡ- 41.89%
ਲੱਦਾਖ- 52.02%
ਮਹਾਰਾਸ਼ਟਰ- 27.78%
ਉੜੀਸਾ-35.31%
ਉੱਤਰ ਪ੍ਰਦੇਸ਼- 39.55%
ਪੱਛਮੀ ਬੰਗਾਲ-48.41%
ਹਿੰਦੂਸਥਾਨ ਸਮਾਚਾਰ