ਦੇਸ਼ ਭਰ ‘ਚ ਇੱਕ ਪਾਸੇ ਗਰਮੀ ਕਾਰਨ ਤਾਪਮਾਨ ‘ਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਦਿੱਲੀ ‘ਚ ਸਿਆਸੀ ਤਾਪਮਾਨ ਵੀ ਕਾਫੀ ਵਧ ਗਿਆ ਹੈ। ਲੋਕ ਸਭਾ ਚੋਣਾਂ ਵਿੱਚ ਕੁੱਝ ਦਿਨ ਹੀ ਬਾਕੀ ਰਹਿ ਗਏ ਹਨ। ਹੁਣ ਇਸੇ ਦੇ ਚੱਲਦਿਆਂ ਪਿਛਲੇ ਕਈ ਮਹੀਨਿਆਂ ਤੋਂ ਲੰਡਨ ਗਏ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਵਾਪਸ ਆ ਗਏ ਹਨ। ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੇ ਘਰ ‘ਚ ਮੁਲਾਕਾਤ ਵੀ ਕੀਤੀ।
ਦੱਸ ਦਈਏ ਕਿ ਰਾਘਵ ਚੱਡਾ ਕਈ ਮਹੀਨਿਆਂ ਤੋਂ ਭਾਰਤ ‘ਚ ਨਹੀਂ ਸੀ। ਅਦਾਕਾਰਾ ਪਰਿਣੀਤੀ ਚੋਪੜਾ ਨਾਲ ਵਿਆਹ ਤੋਂ ਬਾਅਦ ਹੀ ਉਹ ਭਾਰਤੀ ਰਾਜਨੀਤੀ ਤੋਂ ਗਾਇਬ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀਆਂ ਅੱਖਾਂ ਦਾ ਇਲਾਜ ਚੱਲ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਵਿਦੇਸ਼ ਰਹਿਣਾ ਪਿਆ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਉਹ ਬਲਕੁੱਲ ਠੀਕ ਹੋ ਗਏ ਹਨ, ਜਿਸਦੇ ਚੱਲਦਿਆਂ ਉਹ ਵਾਪਸ ਭਾਰਤ ਪਰਤ ਆਏ ਹਨ।