ਨੂੰਹ: ਨੂੰਹ ਵਿੱਚ ਇੱਕ ਟੂਰਿਸਟ ਬੱਸ ‘ਚ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ. ਇਹ ਹਾਦਸਾ ਨੂਹ ਜ਼ਿਲ੍ਹੇ ਦੇ ਤਵਾਡੂ ਸਬ-ਡਿਵੀਜ਼ਨ ਦੀ ਸਰਹੱਦ ਤੋਂ ਲੰਘਦੇ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸਵੇਅ ‘ਤੇ ਵਾਪਰਿਆ.
ਹਾਦਸੇ ਵਿੱਚ ਘੱਟੋ-ਘੱਟ ਅੱਠ ਸ਼ਰਧਾਲੂਆਂ ਦੀ ਮੌਤ ਦੱਸੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਝੁਲਸਣ ਵਾਲਿਆਂ ਦੀ ਗਿਣਤੀ 30 ਤੋਂ 40 ਦੇ ਕਰੀਬ ਹੋ ਸਕਦੀ ਹੈ.
ਜ਼ਿਲ੍ਹਾ ਪ੍ਰਸ਼ਾਸਨ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ। ਝੁਲਸੇ ਯਾਤਰੀਆਂ ਨੂੰ ਗੁਰੂਗ੍ਰਾਮ ਭੇਜਿਆ ਜਾ ਰਿਹਾ ਹੈ. ਜ਼ਿਲ੍ਹਾ ਪ੍ਰਸ਼ਾਸਨ ਨੇ ਆਨ ਕਾਲ ਡਿਊਟੀ ਸਾਰੇ ਡਾਕਟਰਾਂ, ਖਾਸ ਕਰਕੇ ਸਰਜਨਾਂ ਨੂੰ ਤੁਰੰਤ ਹਾਦਸੇ ਵਾਲੀ ਥਾਂ ‘ਤੇ ਪਹੁੰਚਣ ਲਈ ਕਿਹਾ ਹੈ.
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦੇਰ ਰਾਤ ਵਾਪਰਿਆ. ਬੱਸ ਵਿੱਚ ਕਰੀਬ 60 ਯਾਤਰੀ ਸਵਾਰ ਸਨ. ਜਿਨ੍ਹਾਂ ਵਿਚੋਂ ਜ਼ਿਆਦਾਤਰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਨਿਕਲੇ ਸਨ.