ਨਵੀਂ ਦਿੱਲੀ: ਵਿਸ਼ੇਸ਼ ਸਰਕਾਰੀ ਵਕੀਲਾਂ ਦੇ ਨਾਲ ਈ.ਡੀ. ਦੇ ਅਧਿਕਾਰੀ ਦਿੱਲੀ ਆਬਕਾਰੀ ਨੀਤੀ ਕੇਸ ਵਿਚ ਸਪਲੀਮੈਂਟਰੀ ਚਾਰਜਸ਼ੀਟ (ਇਸਤਗਾਸਾ ਸ਼ਿਕਾਇਤ) ਦਾਇਰ ਕਰਨ ਲਈ ਦਿੱਲੀ ਰਾਉਜ਼ ਐਵੇਨਿਊ ਅਦਾਲਤ ਪੱਜੇ. ਇਨਫੋਰਸਮੈਂਟ ਡਾਇਰੈਕਟੋਰੇਟ (ED) ਵਲੋਂ ਦਾਇਰ ਮਾਮਲੇ ਵਿਚ ਇਹ ਅੱਠਵੀਂ ਚਾਰਜਸ਼ੀਟ ਹੈ।
ED ਅਨੁਸਾਰ ਇਸ ਚਾਰਜਸ਼ੀਟ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਨਾਂਅ ਮੁਲਜ਼ਮਾਂ ਵਜੋਂ ਦਰਜ ਕੀਤੇ ਹਨ। ਦਿੱਲੀ ਦੇ ਮੁੱਖ ਮੰਤਰੀ ਖ਼ਿਲਾਫ਼ ਦਾਇਰ ਇਹ ਪਹਿਲੀ ਚਾਰਜਸ਼ੀਟ ਹੈ।
ਜਾਂਚ ਏਜੰਸੀ ਈਡੀ ਨੇ ਸ਼ਰਾਬ ਘੁਟਾਲੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਸੱਤਵੀਂ ਸਪਲੀਮੈਂਟਰੀ ਦਾਇਰ ਕੀਤੀ ਹੈ.
ED ਨੇ ਪਹਿਲੀ ਵਾਰ ਮਨੀ ਲਾਂਡਰਿੰਗ ਦੀ ਜਾਂਚ ਵਿੱਚ ਕਿਸੇ ਸਿਆਸੀ ਪਾਰਟੀ ਨੂੰ ਮੁਲਜ਼ਮ ਬਣਾਇਆ ਹੈ। ਇਸ ਸਪਲੀਮੈਂਟਰੀ ਚਾਰਜਸ਼ੀਟ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ।
ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਈਡੀ ਨੇ ਹੁਣ ਤੱਕ ਕੁੱਲ 8 ਚਾਰਜਸ਼ੀਟਾਂ ਦਾਖ਼ਲ ਕੀਤੀਆਂ ਹਨ. 1 ਮੁੱਖ ਚਾਰਜਸ਼ੀਟ ਅਤੇ 7 ਸਪਲੀਮੈਂਟਰੀ ਚਾਰਜਸ਼ੀਟ ਹਨ.
ਈਡੀ ਦੇ ਸੂਤਰਾਂ ਮੁਤਾਬਕ ਚਾਰਜਸ਼ੀਟ ਵਿੱਚ ਕੀ ਕਿਹਾ ਗਿਆ
– ਚਾਰਜਸ਼ੀਟ ਮੁਤਾਬਕ ਮਨੀਸ਼ ਸਿਸੋਦੀਆ ਤੇ ਕੇ ਕਵਿਤਾ ਦੇ ਨਾਲ ਅਰਵਿੰਦ ਕੇਜਰੀਵਾਲ ਵੀ ‘ਮਾਸਟਰਮਾਈਂਡ’ ਹਨ.
– ਈਡੀ ਨੇ ਆਪਣੀ ਚਾਰਜਸ਼ੀਟ ਵਿੱਚ ਆਪ ਪਾਰਟੀ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ.
– ਪਹਿਲੀ ਵਾਰ ਕਿਸੇ ਸਿਆਸੀ ਪਾਰਟੀ ਨੂੰ ਮਨੀ ਲਾਂਡਰਿੰਗ ਦੀ ਜਾਂਚ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ.
– ਈਡੀ ਨੇ ਕਿਹਾ ਹੈ ਕਿ ਪੀਐਮਐਲਏ ਦੀ ਧਾਰਾ 70 ਦੇ ਤਹਿਤ, ਆਪ ਕੰਪਨੀ ਦੇ ਰੂਪ ਵਿੱਚ ਮੁਕੱਦਮਾ ਚਲਾਇਆ ਜਾ ਸਕਦਾ ਹੈ.
– ਈਡੀ ਦਾ ਕਹਿਣਾ ਹੈ ਕਿ ਮਨੀ ਲਾਂਡਰਿੰਗ ਜਾਂਚ ਤੋਂ ਪਤਾ ਚੱਲਦਾ ਹੈ ਕਿ ਅਪਰਾਧ ਦੀ ਕਮਾਈ ਦਾ ਇਸਤੇਮਾਲ ਆਮ ਆਦਮੀ ਪਾਰਟੀ ਨੇ ਆਪਣੇ ਗੋਆ ਚੋਣ ਪ੍ਰਚਾਰ ਵਿੱਚ ਕੀਤਾ ਸੀ.
-‘ਆਪ’ ਨੇ ਗੋਆ ਚੋਣ ਪ੍ਰਚਾਰ ‘ਚ 45 ਕਰੋੜ ਰੁਪਏ ਖਰਚ ਕੀਤੇ.