Aishwarya Rai’s Cannes Look: ਐਸ਼ਵਰਿਆ ਰਾਏ ਬੱਚਨ ਕਾਂਸ 2024 ਅਟੇਂਡ ਕਰਨ ਫਰਾਂਸ ਪੁੱਜੀ ਹੋਈ ਹੈ. ਐਸ਼ਵਰਿਆ ਪਹਿਲੀ ਵਾਰ ਰੈੱਡ ਕਾਰਪੇਟ ‘ਤੇ ਬਲੈਕ ਗਾਊਨ ‘ਚ ਦਿਖੀ। ਹੱਥ ‘ਤੇ ਸੱਟ ਲੱਗਣ ਦੇ ਬਾਵਜੂਦ ਐਸ਼ਵਰਿਆ ਨੇ ਖੂਬਸੂਰਤ ਵਾਕ ਕੀਤਾ। ਗਾਊਨ ਕੈਰੀ ਕਰਨ ਲਈ ਉਨ੍ਹਾਂ ਦੀ ਬੇਟੀ ਦੇ ਇਲਾਵਾ 4 ਲੋਕਾਂ ਦੀ ਟੀਮ ਲੱਗੀ.
ਐਸ਼ਵਰਿਆ ਦੇ ਆਊਟਫਿੱਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਲੈਕ ਅਤੇ ਗੋਲਡਨ ਆਫ ਸ਼ੋਲਡਰ ਗਾਊਨ ਪਾਇਆ ਹੋਇਆ ਸੀ, ਜਿਸ ਨਾਲ ਗੋਲਡਨ ਰੰਗ ਦਾ ਸ਼ਿੰਗਾਰ ਕੀਤਾ ਸੀ।
ਐਸ਼ਵਰਿਆ ਨੇ ਆਪਣਾ ਮੇਕਅੱਪ ਘੱਟ ਰੱਖਿਆ ਅਤੇ ਵੱਡੇ ਗੋਲਡਨ ਰੰਗ ਦੇ ਹੂਪਸ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਸੀ.
https://twitter.com/search?q=Aishwarya%20Rai%20cannes&src=typed_query&f=top
ਉਨ੍ਹਾਂ ਨੇ ਇੱਕ ਚਿੱਟੇ ਸ਼ਰੱਗ ਦੇ ਨਾਲ ਇੱਕ ਕਾਲਾ ਮੋਨੋਕ੍ਰੋਮੈਟਿਕ ਡਰੈੱਸ ਪੇਅਰ ਕੀਤਾ ਹੋਇਆ ਸੀ। ਇਸ ਡਰੈੱਸ ਨੂੰ ਫਾਲਗੁਨੀ ਅਤੇ ਸ਼ੇਨ ਦੀ ਡਿਜ਼ਾਈਨਰ ਜੋੜੀ ਨੇ ਡਿਜ਼ਾਈਨ ਕੀਤਾ ਹੈ.
ਪਿਛਲੇ 22 ਸਾਲਾਂ ਤੋਂ ਐਸ਼ਵਰਿਆ ਰਾਏ ਬੱਚਨ ਲਗਾਤਾਰ ਕਾਨਸ ਫਿਲਮ ਫੈਸਟੀਵਲ ਦਾ ਹਿੱਸਾ ਬਣ ਰਹੀ ਹੈ ਅਤੇ ਹਰ ਵਾਰ ਆਪਣੇ ਵੱਖ-ਵੱਖ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦੀ ਹੈ। ਦੱਸਣਯੋਗ ਹੈ ਕਿ ਫਰਾਂਸ ਦੇ ਫ੍ਰੈਂਚ ਰਿਵੇਰਾ ‘ਚ 14 ਮਈ ਨੂੰ 77ਵਾਂ ਸਾਲਾਨਾ ਕਾਨਸ ਫਿਲਮ ਫੈਸਟੀਵਲ ਸ਼ੁਰੂ ਹੋ ਗਿਆ ਹੈ। ਇਹ ਸਮਾਗਮ 25 ਮਈ ਤੱਕ ਚੱਲੇਗਾ.
ਐਸ਼ਵਰਿਆ ਰਾਏ ਬੱਚਨ ਬੁੱਧਵਾਰ ਨੂੰ ਕਾਨਸ ਫਿਲਮ ਫੈਸਟੀਵਲ ‘ਚ ਸ਼ਾਮਲ ਹੋਣ ਲਈ ਰਵਾਨਾ ਹੋਈ ਸੀ. ਉਸ ਨੂੰ ਮੁੰਬਈ ਏਅਰਪੋਰਟ ‘ਤੇ ਬੇਟੀ ਆਰਾਧਿਆ ਬੱਚਨ ਨਾਲ ਦੇਖਿਆ ਗਿਆ। ਬੇਟੀ ਆਰਾਧਿਆ ਉਨ੍ਹਾਂ ਦਾ ਸਾਥ ਦਿੰਦੀ ਨਜ਼ਰ ਆਈ ਕਿਉਂਕਿ ਉਨ੍ਹਾਂ ਦੇ ਇਕ ਹੱਥ ‘ਚ ਫਰੈਕਚਰ ਸੀ.
ਐਸ਼ਵਰਿਆ ਰਾਏ ਬੱਚਨ ਨੇ 2002 ਵਿੱਚ ਕਾਨਸ ਫਿਲਮ ਫੈਸਟੀਵਲ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਪਹਿਲੀ ਵਾਰ, ਉਹ ਇੱਕ ਖੂਬਸੂਰਤ ਸਾੜੀ ਪਹਿਨੀ ਨਜ਼ਰ ਆਈ ਸੀ ਅਤੇ ਉਸਨੇ ਈਵੈਂਟ ਵਿੱਚ ਪੂਰੀ ਲਾਈਮਲਾਈਟ ਨੂੰ ਆਪਣੇ ਕਬਜ਼ੇ ਵਿੱਚ ਲਿਆ ਸੀ.