ਦਿੱਲੀ: ਸਵਾਤੀ ਮਾਲੀਵਾਲ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਵਿਭਵ ਕੁਮਾਰ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ. ਸਵਾਤੀ ਮਾਲੀਵਾਲ ਨੇ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਦੇ ਖਿਲਾਫ ਦੁਰਵਿਵਹਾਰ ਅਤੇ ਕੁੱਟਮਾਰ ਦੀ ਲਿਖਤੀ ਸ਼ਿਕਾਇਤ ਦਿੱਤੀ ਹੈ. ਜਿਸ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਹੈ. ਜਿਸ ਦੇ ਚਲਦੇ ਦਿੱਲੀ ਪੁਲਿਸ ਹਰਕਤ ਵਿੱਚ ਆ ਗਈ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਲਈ 10 ਟੀਮਾਂ ਦਾ ਗਠਨ ਕੀਤਾ .
ਸਵਾਤੀ ਮਾਲੀਵਾਲ ਨੇ ਸੀਐਮ ਕੇਜਰੀਵਾਲ ਦੇ ਨਿੱਜੀ ਸਕੱਤਰ ਵਿਭਵ ਕੁਮਾਰ ‘ਤੇ ਗੰਭੀਰ ਦੋਸ਼ ਲਗਾਏ ਹਨ। ਸ਼ਿਕਾਇਤ ਵਿੱਚ ਸਿਰਫ਼ ਵਿਭਵ ਨੂੰ ਹੀ ਮੁਲਜ਼ਮ ਬਣਾਇਆ ਗਿਆ ਹੈ। ਸਵਾਤੀ ਦਾ ਕਹਿਣਾ ਹੈ ਕਿ ਉਸ ਨੂੰ ਲੱਤ ਮਾਰੀ ਗਈ ਸੀ। ਪੇਟ ਅਤੇ ਸਰੀਰ ‘ਤੇ ਵੀ ਹਮਲੇ ਹੋਏ ਹਨ। ਸਵਾਤੀ ਨੇ ਦਿੱਲੀ ਪੁਲਿਸ ਨੂੰ ਚਾਰ ਦਿਨ ਪਹਿਲਾਂ ਕੀਤੀ ਪੀਸੀਆਰ ਕਾਲ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਸੀ। ਦਰਅਸਲ, ‘ਆਪ’ ਸੰਸਦ ਸਵਾਤੀ ਮਾਲੀਵਾਲ ਨੇ ਦੋਸ਼ ਲਗਾਇਆ ਸੀ ਕਿ ਮੁੱਖ ਮੰਤਰੀ ਨਿਵਾਸ ‘ਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਲਿਖਤੀ ਸ਼ਿਕਾਇਤ ਦਿੱਲੀ ਪੁਲਿਸ ਨੂੰ ਦਿੱਤੀ।
ਸਵਾਤੀ ਮਾਲੀਵਾਲ ਨੇ ਆਪਣੇ ਬਿਆਨ ਵਿੱਚ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਸੀ। ਉਨ੍ਹਾਂ ਦੇ ਪੇਟ ‘ਤੇ ਸੱਟ ਲੱਗੀ ਸੀ। ਮਾਮਲੇ ਵਿੱਚ ਪੁਲਿਸ ਨੇ ਸਵਾਤੀ ਮਾਲੀਵਾਲ ਦੀ ਏਮਜ਼ ਵਿੱਚ ਮੈਡੀਕਲ ਜਾਂਚ ਕਰਾਈ,ਅਤੇ ਤੁਰੰਤ ਬਾਅਦ ਪੁਲਸ ਵਿਭਵ ਕੁਮਾਰ ਦੇ ਘਰ ਪਹੁੰਚੀ। ਹਾਲਾਂਕਿ, ਪੁਲਿਸ ਨੂੰ ਦੋਸ਼ੀ ਵਿਭਵ ਕੁਮਾਰ ਘਰ ਨਹੀਂ ਮਿਲਿਆ ਅਤੇ ਦੱਸਿਆ ਗਿਆ ਕਿ ਸਿਰਫ ਉਸਦੀ ਪਤਨੀ ਹੀ ਮੌਜੂਦ ਸੀ। ਇਸ ਤੋਂ ਪਹਿਲਾਂ ਬੀਤੀ ਰਾਤ ਪੁਲਿਸ ਪੀੜਤਾ ਸਵਾਤੀ ਮਾਲੀਵਾਲ ਨੂੰ ਮੈਡੀਕਲ ਜਾਂਚ ਲਈ ਏਮਜ਼ ਲੈ ਕੇ ਆਈ ਸੀ। ਮਾਲੀਵਾਲ 4 ਘੰਟੇ ਤੱਕ ਏਮਜ਼ ‘ਚ ਰਹੇ। ਰਾਤ ਕਰੀਬ 11 ਵਜੇ ਦਿੱਲੀ ਪੁਲਿਸ ਸਵਾਤੀ ਮਾਲੀਵਾਲ ਨੂੰ ਏਮਜ਼ ਦੇ ਟਰੋਮਾ ਸੈਂਟਰ ਲੈ ਕੇ ਆਈ ਅਤੇ ਬਾਅਦ ਰਾਤ 3:15 ਵਜੇ ਸਵਾਤੀ ਮਾਲੀਵਾਲ ਨੂੰ ਏਮਜ਼ ਤੋਂ ਲੈ ਕੇ ਆਪਣੇ ਘਰ ਵਾਪਸ ਆ ਗਈ.
ਇਹ ਮਹਿਜ਼ ਇਤਫ਼ਾਕ ਸੀ ਕਿ ਜਦੋਂ ਪੁਲਿਸ ਸਵਾਤੀ ਮਾਲੀਵਾਲ ਨੂੰ ਮੈਡੀਕਲ ਜਾਂਚ ਲਈ ਏਮਜ਼ ਲੈ ਕੇ ਆਈ, ਉਸੇ ਸਮੇਂ ਦਿੱਲੀ ਮਹਿਲਾ ਕਮਿਸ਼ਨ (DCW)ਦੀ ਟੀਮ ਵੀ ਇੱਕ ਹੋਰ ਮਾਮਲੇ ਵਿੱਚ ਪੁੱਛਗਿੱਛ ਲਈ ਏਮਜ਼ ਪਹੁੰਚੀ ਇਸ ਬਾਰੇ ਜਦੋਂ ਡੀਸੀਡਬਲਯੂ (DCW)ਦੀ ਕੌਂਸਲਰ ਅਤੇ ਮੈਂਬਰ ਨਿਕਿਤਾ ਨੂੰ ਪੁੱਛਿਆ ਗਿਆ ਤਾਂ ਉਸ ਟੀਮ ਵਿੱਚ ਤਕਰਾਰ ਹੋ ਗਈ ਸੀ, ਜਿਸ ਨੇ ਕਿਹਾ ਕਿ ਫਿਲਹਾਲ ਹੋ ਕਿਸੇ ਹੋਰ ਮਾਮਲੇ ਦੇ ਸਬੰਧ ਵਿੱਚ ਇੱਥੇ ਆਏ ਹਨ। ਨਿਕਿਤਾ ਨੇ ਕਿਹਾ ਕਿ ਉਹ ਸਵਾਤੀ ਨਾਲ ਜੁੜੇ ਮਾਮਲੇ ਤੋਂ ਜਾਣੂ ਹੈ ਅਤੇ ਉਸ ਨਾਲ ਜੋ ਵੀ ਹੋਇਆ ਹੈ ਉਹ ਬਹੁਤ ਗਲਤ ਹੈ।