ਪੰਜਾਬ-ਹਰਿਆਣਾ ਸਰਹੱਦ ‘ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਕਾਰਨ ਅੱਜ (ਵੀਰਵਾਰ) ਨੂੰ ਕਰੀਬ 184 ਰੇਲਾਂ ਪ੍ਰਭਾਵਿਤ ਰਹਿਣਗੀਆ। ਇਨ੍ਹਾਂ ਵਿੱਚ ਕਈ ਸੁਪਰ ਫਾਸਟ ਰੇਲਾਂ ਵੀ ਸ਼ਾਮਲ ਹਨ। ਰੇਲਵੇ ਵੱਲੋਂ ਜਾਰੀ ਸ਼ਡਿਊਲ ਮੁਤਾਬਕ ਕੁਝ ਰੇਲਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ, ਜਦਕਿ 115 ਤੋਂ ਜ਼ਿਆਦਾ ਟਰੇਨਾਂ ਦੇ ਰੂਟ ਡਾਇਵਰਟ ਕੀਤੇ ਗਏ ਹਨ।
ਦੱਸ ਦਈਏ ਕਿ ਇਸ ਦੌਰਾਨ 69 ਟਰੇਨਾਂ ਰੱਦ ਰਹਿਣਗੀਆਂ। ਇਨ੍ਹਾਂ ਵਿੱਚ ਦਿੱਲੀ ਜਾਣ ਵਾਲੀਆਂ ਗੱਡੀਆਂ ਦੇ ਨਾਲ-ਨਾਲ ਚੰਡੀਗੜ੍ਹ-ਅੰਮ੍ਰਿਤਸਰ ਰੂਟ ਦੀਆਂ ਕਈ ਰੇਲ ਗੱਡੀਆਂ ਵੀ ਸ਼ਾਮਲ ਹਨ। ਬੀਤੇ ਕੱਲ੍ਹ ਸ਼ਾਨ-ਏ-ਪੰਜਾਬ, ਸ਼ਤਾਬਦੀ ਐਕਸਪ੍ਰੈਸ ਪ੍ਰਮੁੱਖ ਟਰੇਨਾਂ ਵੀ ਕਰੀਬ 23 ਘੰਟੇ ਦੇਰੀ ਨਾਲ ਚੱਲੀਆਂ। ਅੰਦਾਜ਼ਾ ਹੈ ਕਿ ਅੱਜ ਵੀ ਇਹ ਟਰੇਨਾਂ ਦੇਰੀ ਨਾਲ ਚੱਲਣਗੀਆਂ।