ਸੰਗਰੂਰ ਦੇ ਪਿੰਡ ਗੋਵਿੰਦਪੁਰਾ ਜਵਾਹਰਵਾਲਾ ਵਿੱਚ ਸਿਹਤ ਵਿਭਾਗ ਅਤੇ ਆਂਗਣਵਾੜੀ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇੱਥੇ ਆਂਗਣਵਾੜੀ ਕੇਂਦਰ ‘ਚ ਛੋਟੇ ਬੱਚਿਆਂ ਨੂੰ ਪਿਲਾਉਣ ਲਈ ਮਿਆਦ ਪੁੱਕਾ ਚੁੱਕਿਆ ਸੀਰਪ ਭੇਜਿਆ ਗਿਆ।ਸੀ.ਡੀ.ਪੀ.ਓ ਸੁਖਵਿੰਦਰ ਕੌਰ ਨੇ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਅਸੀਂ ਇਸ ਸਬੰਧੀ ਜਾਂਚ ਕਰਾਂਗੇ। ਉਨ੍ਹਾਂ ਕਿਹਾ ਕਿ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਛੋਟੇ ਬੱਚਿਆਂ ਦੀ ਸਿਹਤ ਨਾਲ ਕਿਵੇਂ ਖਿਲਵਾੜ ਕੀਤਾ ਜਾ ਸਕਦਾ ਹੈ?
ਦਵਾਈ ਬਾਰੇ ਜਾਣਕਾਰੀ
ਆਂਗਣਵਾੜੀ ਕੇਂਦਰ ਵੱਲੋਂ ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਦਵਾਈ ਦੀ ਬੋਤਲ ਦਾ ਨਾਮ “ਆਇਰਨ” ਅਤੇ “ਫੋਲਿਕ ਐਸਿਡ” ਹੈ। ਇਸ ਤੇ ਬਣਨ ਦੀ ਤਾਰੀਕ ਦਾ ਪੱਧਰ 6-2022 ਲਿਖਿਆ ਹੋਇਆ ਹੈ ਅਤੇ ਮਿਆਦ ਪੁੱਗਣ ਦੀ ਮਿਤੀ 11-2023 ਲਿਖੀ ਹੋਈ ਹੈ। ਇਸ ਸਭ ਤੋਂ ਬਾਅਦ ਇਹ ਸੀਰਪ 2024 ਵਿੱਚ ਵੰਡੀ ਜਾ ਰਹੀ ਹੈ।