ਐਸਟ੍ਰਾਜੇਨੇਕਾ ਵੱਲੋ ਵਿਕਸਿਤ ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆਈ ਹੈ। ਪ੍ਰਮੁੱਖ ਫਾਰਮਾਸਿਊਟੀਕਲ ਨਿਰਮਾਤਾ ਕੰਪਨੀ AstraZeneca ਹੁਣ ਪੂਰੀ ਦੁਨੀਆ ਤੋਂ ਆਪਣੀ ਵੈਕਸੀਨ ਵਾਪਸ ਮੰਗਾ ਰਹੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਫਾਰਮਾਸਿਊਟੀਕਲ ਕੰਪਨੀ AstraZeneca ਨੇ ਅਦਾਲਤ ਵਿੱਚ ਵੈਕਸੀਨ ਦੇ ਖਤਰਨਾਕ ਸਾਈਡ ਇਫੈਕਟਸ ਨੂੰ ਸਵੀਕਾਰ ਕੀਤਾ ਸੀ ਜਿਸ ਤੋਂ ਬਾਅਦ ਹੁਣ ਕੰਪਨੀ ਨੇ ਇਹ ਕਦਮ ਚੁੱਕਿਆ ਹੈ।
ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਸਾਈਡ ਇਫੈਕਟ ਅਤੇ ਵੈਕਸੀਨ ਨੂੰ ਵਾਪਸ ਲੈਣ ਦੇ ਸਮੇਂ ਨੂੰ ਲੈ ਕੇ ਕੋਰਟ ‘ਚ ਗੱਲ ਮਹਿਜ਼ ਇਤਫਾਕ ਹੈ। ਇਨ੍ਹਾਂ ਦੋਵਾਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ। ਦੱਸ ਦਈਏ ਕਿ ਐਸਟ੍ਰਾਜ਼ੇਨੇਕਾ ਦੁਆਰਾ ਨਿਰਮਿਤ ਕੋਰੋਨਾ ਵੈਕਸੀਨ ਭਾਰਤ ਵਿੱਚ Covishield ਦੇ ਨਾਮ ਹੇਠ ਪੇਸ਼ ਕੀਤੀ ਗਈ ਸੀ, ਜੋ ਕਿ ਵੱਡੀ ਆਬਾਦੀ ਨੂੰ ਲਾਈ ਗਈ ਸੀ।