ਜਲੰਧਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ‘ਚ ਲੈਦਰ ਕੰਪਲੈਕਸ ਨੇੜੇ ਇਕ ਗੰਦੇ ਨਾਲੇ ‘ਚੋਂ ਬੱਚੇ ਦਾ ਭਰੂਣ ਬਰਾਮਦ ਹੋਇਆ ਹੈ ਅਤੇ ਇਸ ਭਰੂਣ ਨੂੰ ਕੁੱਤੇ ਬੁਰੀ ਤਰਾਂ ਨੋਚ ਰਹੇ ਸਨ। ਦੱਸ ਦਈਏ ਕਿ ਜਦੋਂ ਉੱਥੇ ਮੌਜੂਦ ਲੋਕਾਂ ਨੇ ਇਹ ਵੇਖਿਆ ਤਾਂ ਉਨ੍ਹਾਂ ਨੇ ਇਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ‘ਤੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਭਰੂਣ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰੱਖਵਾਂ ਦਿੱਤਾ ਹੈ।
ਕੀ ਹੈ ਮਾਮਲਾ?
ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗੌਰਵ ਨੇ ਦੱਸਿਆ ਦੇਰ ਸ਼ਾਮ ਉਹ ਕਿਸੇ ਕੰਮ ਲਈ ਆਪਣੇ ਕਮਰੇ ਤੋਂ ਬਾਹਰ ਆਇਆ ਸੀ। ਇਸ ਦੌਰਾਨ ਉਸ ਨੇ ਦੇਖਿਆ ਕਿ ਗੰਦੇ ਨਾਲੇ ਕੋਲ ਕੁੱਤੇ ਕੁਝ ਖਾ ਰਹੇ ਸਨ। ਗੌਰਵ ਨੇ ਕਿਹਾ ਕਿ ਪਹਿਲਾਂ ਤਾਂ ਇੰਜ ਜਾਪਦਾ ਸੀ ਜਿਵੇਂ ਉਹ ਮਰਿਆ ਹੋਇਆ ਕਬੂਤਰ ਖਾ ਰਹੇ ਹੋਣ ਪਰ ਜਦੋਂ ਅਸੀਂ ਥੋੜ੍ਹਾ ਨੇੜੇ ਗਏ ਤਾਂ ਅਸੀਂ ਦੇਖਿਆ ਕਿ ਕੁੱਤੇ ਬੱਚੇ ਦੇ ਭਰੂਣ ਨੂੰ ਨੋਚ ਰਹੇ ਸਨ। ਹੁਣ ਇਸ ਸਭ ਤੋਂ ਬਾਅਦ ਪੁਲਿਸ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀਂ ਰਹੀ ਹੈ। ਜਿਸ ਦੇ ਆਧਾਰ ‘ਤੇ ਜਲਦ ਹੀ ਦੋਸ਼ੀਆਂ ਦੀ ਪਛਾਣ ਕਰ ਲਈ ਜਾਵੇਗੀ। ਫਿਲਹਾਲ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।