ਚੰਡੀਗੜ੍ਹ ਦੇ DGP ਪ੍ਰਵੀਰ ਰੰਜਨ ਜਲਦ ਹੀ ਰਿਲੀਵ ਹੋਣ ਵਾਲੇ ਹਨ। ਹੁਣ ਉਨ੍ਹਾਂ ਦੀ ਥਾਂ 1997 ਬੈਚ ਦੇ ਆਈਪੀਐਸ ਸੁਰਿੰਦਰ ਸਿੰਘ ਯਾਦਵ ਨੂੰ ਚੰਡੀਗੜ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ IPS ਯਾਦਵ ਤੋਂ ਪਹਿਲਾਂ 1995 ਬੈਚ ਦੇ IPS ਅਧਿਕਾਰੀ ਮਧੂਪ ਕੁਮਾਰ ਤਿਵਾੜੀ ਦੇ ਨਾਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ, ਪਰ ਬੀਤੇ ਦਿਨੀਂ IPS ਸੁਰਿੰਦਰ ਯਾਦਵ ਨੂੰ ਨਵਾਂ DGP ਨਿਯੁਕਤ ਕੀਤੇ ਜਾਣ ਸਬੰਧੀ ਆਦੇਸ਼ ਜਾਰੀ ਕੀਤੇ ਗਏ ਹਨ।
ਆਈਪੀਐਸ ਯਾਦਵ ਪਹਿਲਾਂ ਆਰਥਿਕ ਅਪਰਾਧ ਵਿੰਗ (ਈਓਡਬਲਯੂ) ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ (ਸੀਪੀ) ਸਨ ਜਦੋ ਕਿ ਤਿਵਾੜੀ ਵਿਸ਼ੇਸ਼ ਸੀਪੀ (ਕਾਨੂੰਨ ਅਤੇ ਵਿਵਸਥਾ ਜ਼ੋਨ-2) ਸਨ।