ਮੋਹਾਲੀ ਦੀ “ਹੋਮਲੈਂਡ ਸੁਸਾਇਟੀ” ਦੇ ਬਾਹਰ ਦੇਰ ਰਾਤ ਦੋ ਧਿਰਾਂ ਵੱਲੋਂ ਇੱਕ ਦੂਜੇ ‘ਤੇ ਫਾਇਰਿੰਗ ਕੀਤੀ ਗਈ। ਫਾਇਰਿੰਗ ਕਰਨ ਵਾਲੇ ਵੀ ਇਸੇ ਸੁਸਾਇਟੀ ਦੇ ਵਸਨੀਕ ਦੱਸੇ ਜਾ ਰਹੇ ਹਨ। ਰਾਹਤ ਦੀ ਗੱਲ ਹੈ ਕਿ ਇਸ ਗੋਲੀਬਾਰੀ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਘਟਨਾ ਤੋਂ ਬਾਅਦ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਚਾਰ ਵਿਅਕਤੀਆਂ ਦੀ ਪਛਾਣ ਹੋਈ ਹੈ ਅਤੇ ਹੁਣ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਦੱਸ ਦਈਏ ਕਿ ਹੋਮਲੈਂਡ ਸੁਸਾਇਟੀ VIP ਸੋਸਾਇਟੀ ਮੰਨੀ ਜਾਂਦੀ ਹੈ ਕਿਉਕਿ ਇੱਥੇ ਕਈ ਨਾਮੀ ਗਾਇਕ ਰਹਿੰਦੇ ਹਨ, ਜਿਸਦੇ ਚਲੱਦਿਆ ਇੱਥੇ 24 ਘੰਟੇ ਪੁਲਿਸ ਸੁਰੱਖਿਆ ਹੁੰਦੀ ਹੈ। ਇਸ ਤੋਂ ਬਾਅਦ ਵੀ ਅਜਿਹੀ ਘਟਨਾ ਦਾ ਵਾਪਰਨਾ ਹੈਰਾਨੀਜਨਕ ਹੈ।