ਅੱਜ 29 ਫਰਵਰੀ ਹੈ ਤੇ ਇਹ ਫਰਵਰੀ ਮਹੀਨੇ ਦਾ ਆਖਰੀ ਦਿਨ ਹੈ, ਭਲਕੇ ਤੋਂ ਨਵਾਂ ਮਹੀਨਾ ਮਾਰਚ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੇ ‘ਚ ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਕ੍ਰੈਡਿਟ ਕਾਰਡ, ਫਾਸਟੈਗ ਤੋਂ ਲੈ ਕੇ GST ਤੱਕ SBI ਦੇ ਨਿਯਮ ਬਦਲ ਜਾਣਗੇ। ਆਓ ਜਾਣਦੇ ਹਾਂ ਹੁਣ ਉਹਨਾਂ ਨਿਯਮਾਂ ਬਾਰੇ ਜਿਸਦਾ ਸਿੱਧੇ ਤੌਰ ‘ਤੇ ਆਮ ਲੋਕਾਂ ਦੀਆਂ ਜੇਬਾਂ ‘ਤੇ ਅਸਰ ਪੈਣ ਵਾਲਾ ਹੈ।
LPG ਦੀਆਂ ਕੀਮਤਾਂ
ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਘਰੇਲੂ ਅਤੇ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ‘ਚ ਕੁਝ ਬਦਲਾਅ ਕਰਦੀ ਹੈ। ਅਜਿਹੇ ‘ਚ ਉਮੀਦ ਕੀਤੀ ਜਾ ਰਹੀ ਹੈ ਕਿ ਕੱਲ੍ਹ ਤੇਲ ਮਾਰਕੀਟਿੰਗ ਕੰਪਨੀਆਂ ਘਰੇਲੂ ਅਤੇ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ‘ਚ ਕੁਝ ਬਦਲਾਅ ਕਰ ਸਕਦੀਆਂ ਹਨ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ‘ਤੇ ਪੈ ਸਕਦਾ ਹੈ।
SBI Credit Card ਦੇ ਨਿਯਮਾਂ ਵਿੱਚ ਬਦਲਾਅ
ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਕ੍ਰੈਡਿਟ ਕਾਰਡ ਨਿਯਮਾਂ ਨੂੰ ਬਦਲਣ ਦਾ ਫੈਸਲਾ ਕੀਤਾ ਹੈ। ਬੈਂਕ 15 ਮਾਰਚ ਤੋਂ ਆਪਣੇ ਘੱਟੋ-ਘੱਟ ਦਿਨ ਦੇ ਬਿੱਲ ਦੀ ਗਣਨਾ ਦੇ ਨਿਯਮਾਂ ਨੂੰ ਬਦਲਣ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਬੈਂਕਾਂ ਵੱਲੋਂ ਗਾਹਕਾਂ ਨੂੰ ਈ-ਮੇਲ ਰਾਹੀਂ ਦਿੱਤੀ ਜਾ ਰਹੀ ਹੈ।
FastTag ਦੇ ਨਿਯਮਾਂ ‘ਚ ਬਦਲਾਅ
ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਫਾਸਟੈਗ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ ਅਤੇ ਇਸ ਵਿੱਚ ਕੇਵਾਈਸੀ ਅਪਡੇਟ ਕਰਨਾ ਲਾਜ਼ਮੀ ਕਰ ਦਿੱਤਾ ਹੈ। ਅਜਿਹੇ ‘ਚ ਫਾਸਟੈਗ ‘ਚ ਕੇਵਾਈਸੀ ਅਪਡੇਟ ਕਰਨ ਦੀ ਅੱਜ ਆਖਰੀ ਤਰੀਕ ਹੈ। ਜੇਕਰ ਤੁਸੀਂ ਅਜਿਹਾ ਕਰਨ ਵਿੱਚ ਅਸਫਲ ਰਹਿੰਦੇ ਹੋ ਤਾਂ NHAI ਤੁਹਾਡੇ ਫਾਸਟੈਗ ਨੂੰ ਅਯੋਗ ਕਰ ਦੇਵੇਗਾ।