ਸੰਦੇਸ਼ਖਾਲੀ ਦਾ ਮੁੱਖ ਮੁਲਜ਼ਮ TMC ਆਗੂ ਸ਼ਾਹਜਹਾਂ ਸ਼ੇਖ ਨੂੰ ਪੱਛਮੀ ਬੰਗਾਲ ਪੁਲਿਸ ਨੇ ਰਾਤ 3 ਵਜੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਕਰੀਬ 55 ਦਿਨਾਂ ਤੋਂ ਸ਼ਾਹਜਹਾਂ ਸ਼ੇਖ ਦੀ ਭਾਲ ਕਰ ਰਹੀ ਸੀ। ਸ਼ਾਹਜਹਾਂ ਸ਼ੇਖ ਨੂੰ ਮੀਨਾਖਾਨ ਦੇ ਕਿਸੇ ਅਣਪਛਾਤੇ ਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਇਏ ਕਿ ਸ਼ਾਹਜਹਾਂ ਸ਼ੇਖ ਪੱਛਮੀ ਬੰਗਾਲ ਦੇ ਸੰਦੇਸ਼ਖਲੀ ‘ਚ ਔਰਤਾਂ ‘ਤੇ ਜਿਨਸੀ ਸ਼ੋਸ਼ਣ ਅਤੇ ਜ਼ਮੀਨ ਹੜੱਪਣ ਦੇ ਮਾਮਲੇ ‘ਚ ਮੁੱਖ ਦੋਸ਼ੀ ਹੈ।
5 ਜਨਵਰੀ ਨੂੰ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲੇ ਦੇ ਸੰਦੇਸ਼ਖਲੀ ‘ਚ ਲਗਭਗ ਇੱਕ ਹਜ਼ਾਰ ਲੋਕਾਂ ਦੀ ਭੀੜ ਨੇ ਈਡੀ ਅਧਿਕਾਰੀਆਂ ‘ਤੇ ਹਮਲਾ ਕਰ ਦਿੱਤਾ। ਈਡੀ ਦੀ ਟੀਮ ਰਾਜ ਵਿੱਚ ਕਥਿਤ ਰਾਸ਼ਨ ਵੰਡ ਘੁਟਾਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਸ਼ਾਹਜਹਾਂ ਸ਼ੇਖ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰਨ ਗਈ ਸੀ। ਈਡੀ ਨੇ ਕਿਹਾ ਕਿ ਭੀੜ ਨੇ ਹਮਲਾ ਉਦੋਂ ਕੀਤਾ ਜਦੋਂ ਸ਼ਾਹਜਹਾਂ ਦੇ ਘਰ ਦਾ ਤਾਲਾ ਤੋੜਿਆ ਜਾ ਰਿਹਾ ਸੀ।
ਇਸ ਘਟਨਾ ਤੋਂ ਬਾਅਦ ਸ਼ਾਹਜਹਾਂ ਸ਼ੇਖ ਅਤੇ ਉਸ ਦੇ ਸਮਰਥਕਾਂ ‘ਤੇ ਸਥਾਨਕ ਲੋਕਾਂ ਨੇ ਜ਼ਮੀਨ ਹੜੱਪਣ ਅਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਇਸ ਦਾ ਵਿਰੋਧ ਕੀਤਾ ਸੀ। ਉਦੋਂ ਤੋਂ ਹੀ ਸੰਦੇਸ਼ਖਾਲੀ ਇਲਾਕੇ ਵਿੱਚ ਅਸ਼ਾਂਤੀ ਹੈ