ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦਾ ਬੀਤੇ ਦਿਨੀਂ ਐਤਵਾਰ ਨੂੰ 110ਵਾਂ ਐਪੀਸੋਡ ਸਵੇਰੇ 11 ਵਜੇ ਪ੍ਰਸਾਰਿਤ ਕੀਤਾ ਗਿਆ। ਇਸ ਦੌਰਾਨ PM ਮੋਦੀ ਨੇ ਕਿਹਾ ਕੀ ਇਹ 110ਵਾਂ ਐਪੀਸੋਡ ਹੈ ਅਤੇ ਸੰਭਵ ਹੈ ਕਿ ਮਾਰਚ ਵਿੱਚ ਦੇਸ਼ ਵਿੱਚ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਜਿਸਦੇ ਚੱਲਦੇ ਮਨ ਕੀ ਬਾਤ ਪ੍ਰੋਗਰਾਮ ਦਾ ਪ੍ਰਸਾਰਣ ਅੱਗੇ ਤਿੰਨ ਮਹੀਨੇ ਨਹੀਂ ਹੋਵੇਗਾ।
ਇਸ ਦੇ ਨਾਲ ਹੀ PM ਮੋਦੀ ਨੇ ਕਿਹਾ ਕਿ ‘ਜਦੋਂ ਅਸੀਂ ਅਗਲੀ ਵਾਰ ਮਿਲਾਂਗੇ, ਇਹ 111ਵਾਂ ਐਪੀਸੋਡ ਹੋਵੇਗਾ ਅਤੇ ਇਹ ਇੱਕ ਸ਼ੁਭ ਸੰਖਿਆ ਹੈ ਅਤੇ ਅਗਲੀ ਵਾਰ ਇਸ ਨੰਬਰ ਨਾਲ ਸ਼ੁਰੂਆਤ ਕਰਨ ਤੋਂ ਵਧੀਆ ਕੀ ਹੋ ਸਕਦਾ ਹੈ।’ ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਕੌਮਾਂਤਰੀ ਮਹਿਲਾ ਦਿਵਸ ਤੋਂ ਕੁਝ ਦਿਨ ਪਹਿਲਾਂ ਅੱਜ ਨਾਰੀ ਸ਼ਕਤੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹ ਹਰ ਖੇਤਰ ’ਚ ਕਾਮਯਾਬੀ ਦੀਆਂ ਸਿਖਰਾਂ ਛੋਹ ਰਹੀਆਂ ਹਨ।
PM ਮੋਦੀ ਨੇ ਕਿਹਾ, ‘ਅੱਜ ਦੇਸ਼ ਵਿੱਚ ਕੋਈ ਵੀ ਖੇਤਰ ਅਜਿਹਾ ਨਹੀਂ ਹੈ ਜਿਸ ਵਿੱਚ ਮਹਿਲਾਵਾਂ ਪਿੱਛੇ ਰਹਿ ਗਈਆਂ ਹੋਣ। ਇੱਕ ਹੋਰ ਖੇਤਰ ਹੈ ਜਿੱਥੇ ਮਹਿਲਾਵਾਂ ਨੇ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਉਹ ਕੁਦਰਤੀ ਖੇਤੀ, ਜਲ ਸੰਭਾਲ ਤੇ ਸਵੱਛਤਾ ਹੈ।’