ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੰਮੂ-ਕਸ਼ਮੀਰ ਦੌਰੇ ਤੇ ਹਨ। ਇਸ ਦੌਰਾਨ PM ਮੋਦੀ ਨੇ ਅੱਜ ਜੰਮੂ-ਕਸ਼ਮੀਰ ਵਿਚ 32,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਘਾਟੀ ‘ਚ ਪਹਿਲੀ ਇਲੈਕਟ੍ਰਿਕ ਰੇਲ ਗੱਡੀ ਅਤੇ ਸੰਗਲਦਾਨ ਸਟੇਸ਼ਨ ਅਤੇ ਬਾਰਾਮੂਲਾ ਸਟੇਸ਼ਨ ਦੇ ਵਿਚਕਾਰ ਰੇਲ ਸੇਵਾ ਨੂੰ ਹਰੀ ਝੰਡੀ ਦਿਖਾਈ। ਇਸ ਤੋਂ ਇਲਾਵਾ ਉਨ੍ਹਾਂ ਨੇ AIIMS, IIM ਜੰਮੂ, IIM ਬੌਧ ਗਯਾ ਅਤੇ IIM ਵਿਸ਼ਾਖਾਪਟਨਮ ਦਾ ਉਦਘਾਟਨ ਕੀਤਾ
ਆਪਣੇ ਸੰਬੋਧਨ ਦੌਰਾਨ PM ਮੋਦੀ ਨੇ ਕਿਹਾ ਕਿ ਅੱਜ ਜੰਮੂ-ਕਸ਼ਮੀਰ ਵਿਕਸਿਤ ਹੋਣ ਦੇ ਸੰਕਲਪ ਨਾਲ ਅੱਗੇ ਵੱਧ ਰਿਹਾ ਹੈ। ਜੰਮੂ-ਕਸ਼ਮੀਰ ਨੂੰ ਵਿਕਸਿਤ ਕਰਨ ਲਈ ਸਾਡੀ ਸਰਕਾਰ ਗਰੀਬ, ਕਿਸਾਨ, ਯੁਵਾ ਸ਼ਕਤੀ ਅਤੇ ਨਾਰੀ ਸ਼ਕਤੀ ‘ਤੇ ਸਭ ਤੋਂ ਜ਼ਿਆਦਾ ਫੋਕਸ ਕਰ ਰਹੀ ਹੈ। PM ਮੋਦੀ ਨੇ ਕਿਹਾ ਕੀ ਅਸੀਂ ਵਿਕਸਿਤ ਜੰਮੂ -ਕਸ਼ਮੀਰ ਬਣਾ ਕੇ ਹੀ ਰਹਾਂਗੇ।