ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਰੈਂਕਿੰਗ ਲਿਸਟ ਸਾਹਮਣੇ ਆਈ ਹੈ। ਹਾਲ ਹੀ ਵਿੱਚ ਜਾਰੀ ਹੈਨਲੇ ਪਾਸਪੋਰਟ ਇੰਡੈਕਸ 2024 ਦੇ ਅਨੁਸਾਰ ਫਰਾਂਸ ਨੇ ਜਿੱਤ ਦਰਜ ਕਰਕੇ ਚੋਟੀ ਦਾ ਸਥਾਨ ਹਾਸਲ ਕੀਤਾ ਹੈ, ਜਦੋਂ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਭਾਰਤ ਦਾ ਪ੍ਰਦਰਸ਼ਨ ਥੋੜ੍ਹਾ ਖਰਾਬ ਰਿਹਾ ਹੈ। ਹੈਨਲੇ ਪਾਸਪੋਰਟ ਸੂਚਕਾਂਕ ‘ਚ ਭਾਰਤ ਦਾ ਪਾਸਪੋਰਟ ਰੈੰਕਿੰਗ ਪਿਛਲੇ ਸਾਲ ਦੇ ਮੁਕਾਬਲੇ ਇਕ ਸਥਾਨ ਹੇਠਾਂ ਭਾਵ 84ਵੇਂ ਤੋਂ 85ਵੇਂ ਸਥਾਨ ‘ਤੇ ਆ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਹੈਨਲੇ ਪਾਸਪੋਰਟ ਇੰਡੈਕਸ ਦੇਸ਼ਾਂ ਨੂੰ ਉਨ੍ਹਾਂ ਦੇ ਪਾਸਪੋਰਟਾਂ ਦੀ ਤਾਕਤ ਦੇ ਆਧਾਰ ‘ਤੇ ਰੈਂਕ ਦਿੰਦਾ ਹੈ। 2024 ਦੀ ਸੂਚੀ ਵਿੱਚ ਫਰਾਂਸ ਸਭ ਤੋਂ ਉੱਪਰ ਹੈ, ਜਿਸ ਦੇ ਪਾਸਪੋਰਟ ਨਾਲ ਕੋਈ ਵੀਜ਼ਾ ਮੁਕਤ 194 ਦੇਸ਼ਾਂ ਦਾ ਦੌਰਾ ਕਰ ਸਕਦਾ ਹੈ। ਫਰਾਂਸ ਦੇ ਨਾਲ-ਨਾਲ ਜਰਮਨੀ, ਇਟਲੀ, ਜਾਪਾਨ, ਸਿੰਗਾਪੁਰ ਅਤੇ ਸਪੇਨ ਵੀ ਹੈਨਲੇ ਪਾਸਪੋਰਟ ਸੂਚਕਾਂਕ ਵਿਚ ਸਿਖਰ ‘ਤੇ ਹਨ।
ਇਸ ਦੇ ਨਾਲ ਹੀ ਪਾਕਿਸਤਾਨ ਪਿਛਲੇ ਸਾਲ ਵਾਂਗ ਇਸ ਸਾਲ ਵੀ ਉਸੇ ਸਥਿਤੀ ‘ਚ ਹੈ। ਪਾਕਿਸਤਾਨ ਇਸ ਰੈਂਕਿੰਗ ‘ਚ 106ਵੇਂ ਨੰਬਰ ‘ਤੇ ਬਣਿਆ ਹੋਇਆ ਹੈ, ਜਦਕਿ ਬੰਗਲਾਦੇਸ਼ ਨੂੰ ਇਕ ਸਥਾਨ ਦਾ ਨੁਕਸਾਨ ਹੋਇਆ ਹੈ