ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰੋੜਾਂਵਾਲਾ ਖੁਰਦ ਨੇੜੇ ਇੱਕ ਵਿਆਪਕ ਤਲਾਸ਼ੀ ਦੌਰਾਨ BSF ਨੂੰ ਵੱਡੀ ਸਫ਼ਲਤਾ ਮਿਲੀ ਹੈ। BSFਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਇੱਕ ਸ਼ੱਕੀ ਪੈਕੇਟ ਦੀ ਮੌਜੂਦਗੀ ਬਾਰੇ ਸਾਨੂੰ ਗੁਪਤ ਸੂਚਨਾ ਮਿਲੀ ਸੀ, ਉਹਨਾਂ ਕਿਹਾ ਕਿ ਜਦੋਂ ਇਸ ਗੁਪਤ ਸੂਚਨਾ ਦੇ ਆਧਾਰ ‘ਤੇ ਅਸੀਂ ਤਲਾਸ਼ੀ ਮੁਹਿੰਮ ਚਲਾਈ ਤਾਂ ਤਲਾਸ਼ੀ ਦੌਰਾਨ ਸਾਨੂੰ ਹੈਰੋਇਨ ਦਾ 1 ਪੈਕੇਟ ਬਰਾਮਦ ਹੋਇਆ।
ਦੱਸ ਦਇਏ ਕਿ ਇਸ ਹੈਰੋਇਨ ਦੇ ਪੈਕੇਟ ਦਾ ਵਜ਼ਨ ਲਗਭਗ 700 ਗ੍ਰਾਮ ਸੀ। ਪੈਕੇਟ ਨੂੰ ਸਟੀਲ ਦੀ ਹੁੱਕ ਨਾਲ ਜੋੜਿਆ ਗਿਆ ਸੀ ਅਤੇ ਪੀਲੀ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਹੋਇਆ ਸੀ। ਇਸ ਤਰ੍ਹਾਂ ਬੀਐਸਐਫ ਦੇ ਜਵਾਨਾਂ ਨੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੁਆਰਾ ਸਰਹੱਦ ਪਾਰ ਤੋਂ ਦੇਸ਼ ਵਿੱਚ ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਦੀ ਇੱਕ ਹੋਰ ਨਾਜਾਇਜ਼ ਕੋਸ਼ਿਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਸਫਲ ਕਰ ਦਿੱਤਾ।