ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੰਮੂ ਵਿੱਚ AIMS ਦਾ ਉਦਘਾਟਨ ਕਰਨਗੇ। PM ਮੋਦੀ ਸਵੇਰੇ 11 ਵਜੇ ਜੰਮੂ ਪਹੁੰਚਣਗੇ ਇਸ ਤੋਂ ਬਾਅਦ ਸਵੇਰੇ 11:30 ਵਜੇ ਮੌਲਾਨਾ ਆਜ਼ਾਦ ਸਟੇਡੀਅਮ ਜੰਮੂ ਵਿਖੇ ਹੋਣ ਵਾਲੇ ਸਮਾਗਮ ਦੌਰਾਨ ਕਰੀਬ 32 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਸਦੇ ਨਾਲ ਹੀ ਉਹ ਨਵੀਂ ਟਰਮੀਨਲ ਇਮਾਰਤ ਅਤੇ ‘ਕਾਮਨ ਯੂਜ਼ਰ ਫੈਸਿਲਿਟੀ’ ਪੈਟਰੋਲੀਅਮ ਡਿਪੂ ਦਾ ਵੀ ਨੀਂਹ ਪੱਥਰ ਰੱਖਣਗੇ। ਉਹ ਜੰਮੂ ਅਤੇ ਕਸ਼ਮੀਰ ਵਿੱਚ ਕਈ ਮਹੱਤਵਪੂਰਨ ਸੜਕ ਅਤੇ ਰੇਲ ਸੰਪਰਕ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ।
ਜ਼ਿਕਰਯੋਗ ਹੈ ਕਿ AIMS ਵਿਜੇਪੁਰ (ਸਾਂਬਾ) 227 ਏਕੜ ਤੋਂ ਵੱਧ ਦੇ ਖੇਤਰ ਵਿੱਚ 1660 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਹਸਪਤਾਲ ਵਿੱਚ 720 ਬਿਸਤਰਿਆਂ ਵਾਲਾ ਅਤੇ 125 ਬਿਸਤਰਿਆਂ ਵਾਲਾ ਮੈਡੀਕਲ ਕਾਲਜ, ਇੱਕ 60 ਬਿਸਤਰਿਆਂ ਦਾ ਨਰਸਿੰਗ ਕਾਲਜ ਅਤੇ ਇੱਕ 30 ਬਿਸਤਰਿਆਂ ਵਾਲਾ ਆਯੂਸ਼ ਬਲਾਕ ਹੈ। ਇਸ ਵਿੱਚ ਫੈਕਲਟੀ ਅਤੇ ਸਟਾਫ਼ ਲਈ ਰਿਹਾਇਸ਼ੀ, ਯੂਜੀ ਅਤੇ ਪੀਜੀ ਹੋਸਟਲ, ਰੈਣ ਬਸੇਰੇ, ਗੈਸਟ ਹਾਊਸ, ਆਡੀਟੋਰੀਅਮ, ਸ਼ਾਪਿੰਗ ਕੰਪਲੈਕਸ ਵਰਗੀਆਂ ਸਹੂਲਤਾਂ ਵੀ ਹਨ।