ਉੱਤਰ ਪ੍ਰਦੇਸ਼ ‘ਚ ਅਯੁੱਧਿਆ ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਭਲ ਦੇ ਕਲਕੀ ਧਾਮ ਮੰਦਿਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਸਨ। ਪੂਜਾ ਅਰਚਨਾ ਕਰਨ ਤੋਂ ਬਾਅਦ PM ਮੋਦੀ ਨੇ ਉੱਥੇ ਆਏ ਲੋਕਾਂ ਨੂੰ ਵੀ ਸੰਬੋਧਨ ਕੀਤਾ। PM ਮੋਦੀ ਨੇ ਸੰਬੋਧਨ ‘ਚ ਕਿਹਾ ਕਿ ਅੱਜ ਇੱਕ ਹੋਰ ਪਵਿੱਤਰ ਸਥਾਨ ਦੀ ਨੀਂਹ ਰੱਖੀ ਜਾ ਰਹੀ ਹੈ।
ਉਨਾਂ ਕਿਹਾ ਕਿ ਮੈਨੂੰ ਵਿਸ਼ਾਲ ਕਲਕੀ ਧਾਮ ਦਾ ਨੀਂਹ ਪੱਥਰ ਰੱਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੈਨੂੰ ਭਰੋਸਾ ਹੈ ਕਿ ਕਲਕੀ ਧਾਮ ਭਾਰਤੀ ਆਸਥਾ ਦੇ ਇੱਕ ਹੋਰ ਮਹਾਨ ਕੇਂਦਰ ਵਜੋਂ ਉਭਰੇਗਾ।” ਉਨਾਂ ਕਿਹਾ ਕਿ ਅੱਜ ਦਾ ਭਾਰਤ ‘ਵਿਕਾਸ ਦੇ ਨਾਲ-ਨਾਲ ਵਿਰਾਸਤ’ ਦੇ ਮੰਤਰ ਨਾਲ ਵਿਕਾਸ ਦੇ ਮਾਰਗ ‘ਤੇ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।