ਪੰਜਾਬ ‘ਚ ਅਪਰਾਧ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ। ਅਪਰਾਧ ਇਸ ਤੱਕ ਵੱਧ ਗਏ ਹਨ ਕਿ ਹੁਣ ਲੋਕ ਆਪਣੇ ਘਰਾਂ ਅੰਦਰ ਵੀ ਸੁਰੱਖਿਅਤ ਨਜ਼ਰ ਨਹੀਂ ਆ ਰਹੇ। ਇਸੇ ਨਾਲ ਜੁੜਿਆ ਨਵਾਂ ਮਾਮਲਾ ਚਮਕੌਰ ਸਾਹਿਬ ਤੋਂ ਸਾਹਮਣੇ ਆਇਆ ਹੈ। ਚਮਕੌਰ ਸਾਹਿਬ ‘ਚ ਇੱਕ ਗੁਆਂਢੀ ਵੱਲੋਂ ਹੀ ਆਪਣੇ ਗੁਆਂਢੀ ਦਾ ਉਸਦੇ ਘਰ ਅੰਦਰ ਵੜ ਕੇ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਬੇਟੇ ਨੇ ਕਿਹਾ ਕਿ ਜਦੋਂ ਮੈਂ ਘਰ ਆਇਆ ਤੇ ਘਰ ਆ ਕੇ ਦੇਖਿਆ ਤਾਂ ਪਿਤਾ ਦੇ ਗੱਲ ਉੱਤੇ ਟੱਕ ਲੱਗਿਆ ਹੋਇਆ ਸੀ ਅਤੇ ਉਹਨਾਂ ਨੇ ਕਿਹਾ ਸਗਤ ਸਿੰਘ ਦਾ ਭਤੀਜਾ ਗੋਲਡੀ ਜੋ ਕਿ ਉਨਾਂ ਦਾ ਗੁਆਂਢੀ ਹੈ ਉਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਹੁਣ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।