ਪੰਜਾਬ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਚੋਰਾਂ ਵਲੋਂ ਆਏ ਦਿਨ ਬੰਦੂਕ ਦੀ ਨੋਕ ‘ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਹੁਣ ਇਸੇ ਨਾਲ ਜੁੜਿਆ ਨਵਾਂ ਮਾਮਲਾ ਜਲੰਧਰ ਦੇ ਮੁੱਖ ਮਾਰਗ ‘ਤੇ ਅੱਡਾ ਗਰਨਾ ਸਾਹਿਬ ਨੇੜਿਓਂ ਸਾਹਮਣੇ ਆਇਆ ਹੈ। ਦੱਸ ਦਇਏ ਕਿ ਬੀਤੀ ਰਾਤ ਪੈਟ੍ਰੋਲ ਪੰਪ ‘ਤੇ ਘੁੰਮਣ ਆਏ ਤਿੰਨ ਅਣਪਛਾਤੇ ਲੁਟੇਰੇ ਪਿਸਤੌਲ ਦੀ ਨੋਕ ‘ਤੇ 16 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਪੈਟ੍ਰੋਲ ਪੰਪ ‘ਤੇ ਲੱਗੇ CCTV ਚ ਕੈਦ ਹੋ ਗਈ ਹੈ।
ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੰਪ ‘ਤੇ ਕੰਮ ਕਰਦੇ ਕਰਮਚਾਰੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ 7:30 ਵਜੇ ਤਿੰਨ ਲੁਟੇਰੇ ਮੂੰਹ ਢੱਕ ਕੇ ਇਕ ਮੋਟਰਸਾਈਕਲ ‘ਤੇ ਆਏ ਤੇ ਉਹਨਾਂ ਨੇ ਪੈਟ੍ਰੋਲ ਪੰਪ ਮਾਲਕ ਦੀ ਸਕਾਰਪੀਓ ਕਾਰ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਕਾਰਨ ਕਾਰ ਦਾ ਸ਼ੀਸ਼ਾ ਟੁੱਟ ਗਿਆ। ਇਸ ਤੋਂ ਬਾਅਦ ਲੁਟੇਰੇ ਪੰਪ ਦੇ ਦਫ਼ਤਰ ‘ਚ ਦਾਖਲ ਹੋਏ ਅਤੇ ਸਾਰਿਆਂ ਨੂੰ ਡਰਾ-ਧਮਕਾ ਕੇ 16,000 ਰੁਪਏ ਲੁੱਟ ਕੇ ਫਰਾਰ ਹੋ ਗਏ।
ਦਸੂਹਾ ਪੈਟਰੋਲ ਪੰਪ ‘ਤੇ ਲੁੱਟ ਦੀ ਘਟਨਾ ਬਾਰੇ ਦਸੂਹਾ ਥਾਣੇ ਦੇ ASI ਜੱਗਾ ਰਾਮ ਦਾ ਕਹਿਣਾ ਹੈ ਕਿ ਇਸ ਸਬੰਧੀ ਪੰਪ ਦੇ ਮੁਲਾਜ਼ਮ ਅੰਮ੍ਰਿਤਪਾਲ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਰਾਤ ਨੂੰ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਜਲਦੀ ਹੀ ਸੀ.ਸੀ.ਟੀ.ਵੀ. ਦੀ ਜਾਂਚ ਕੀਤੀ ਜਾਵੇਗੀ। ਥਾਣਾ ਇੰਚਾਰਜ ਨੇ ਦੱਸਿਆ ਕਿ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।