ਦਿੱਲੀ ਦੇ ਸਰਾਏ ਰੋਹਿਲਾ ਸਟੇਸ਼ਨ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਮਾਲ ਗੱਡੀ ਦੇ 7 ਤੋਂ 8 ਡੱਬੇ ਪਟੜੀ ਤੋਂ ਉਤਰ ਗਏ। ਇਹ ਹਾਦਸਾ ਪਟੇਲ ਨਗਰ-ਦਯਾਬਸਤੀ ਸੈਕਸ਼ਨ ‘ਤੇ ਜ਼ਖੀਰਾ ਫਲਾਈਓਵਰ ਨੇੜੇ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ‘ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਲ ਗੱਡੀ ਵਿੱਚ ਲੋਹੇ ਦੀ ਚਾਦਰ ਦੇ ਰੋਲ ਲੱਦੇ ਹੋਏ ਸਨ। ਟਰੇਨ ਦਾ ਨਾਂ BHPL CDG ਲੋਡ ਹੈ ਜੋ ਬੰਬਈ ਤੋਂ ਚੰਡੀਗੜ੍ਹ ਜਾ ਰਹੀ ਸੀ. ਖੁਸ਼ਕਿਸਮਤੀ ਨਾਲ ਇਹ ਇੱਕ ਮਾਲ ਗੱਡੀ ਸੀ। ਇਸ ਹਾਦਸੇ ‘ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਰੇਲਵੇ ਟੀਮ ਅਤੇ ਫਾਇਰ ਬ੍ਰਿਗੇਡ ਮੌਕੇ ‘ਤੇ ਤਾਇਨਾਤ ਹਨ।