ਆਧੁਨਿਕ ਸਮੇਂ ਦੌਰਾਨ ਜਿੱਥੇ ਲਾੜਾ ਵਿਆਹ ਮੌਕੇ ਆਪਣੀ ਲਾੜੀ ਨੂੰ ਵਿਆਹ ਕੇ ਲਿਆਉਣ ਲਈ ਮਹਿੰਗੀਆਂ ਹਾਈਟੈੱਕ ਗੱਡੀਆਂ ਜਾ ਹੈਲੀਕਪਟਰਾਂ ਤੱਕ ਦੀ ਵਰਤੋਂ ਕਰਦੇ ਹਨ। ਉੱਥੇ ਹੀ ਅੰਮ੍ਰਿਤਸਰ ਤੋਂ ਇਸ ਤੋਂ ਉਲਟ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ‘ਚ ਲਾੜਾ ਆਪਣੀ ਲਾੜੀ ਨੂੰ ਪੁਰਾਤਨ ਸਮੇਂ ਦੇ ਰਾਜੇ-ਮਹਾਰਾਜਿਆਂ ਵਾਂਗ ਊਠ ਉੱਤੇ ਸਵਾਰ ਹੋ ਕੇ ਪਹੁੰਚਿਆ ਹੈ।
ਦਰਅਸਲ ਅੰਮ੍ਰਿਤਸਰ ਦੀਆਂ ਸੜਕਾਂ ‘ਤੇ ਅਨੋਖੀ ਹੀ ਬਰਾਤ ਵੇਖਣ ਨੂੰ ਮਿਲੀ ਹੈ। ਜਿੱਥੇ ਲਾੜਾ ਘੋੜੀ ‘ਤੇ ਨਹੀਂ, ਸਗੋਂ ਊਠ ‘ਤੇ ਸਵਾਰ ਹੋ ਕੇ ਵਿਆਹ ਲਈ ਰਵਾਨਾ ਹੋਇਆ ਹੈ । ਇਸ ਦੌਰਾਨ ਪਰਿਵਾਰ ਅਤੇ ਰਿਸ਼ਤੇਦਾਰ ਵੀ ਬੈਂਡ ਦੀ ਧੁਨ ‘ਤੇ ਨੱਚ ਰਹੇ ਸਨ। ਦੂਲਹਾ ਬਣੇ ਸਤਨਾਮ ਸਿੰਘ ਨੇ ਕਿਹਾ ਕੀ ਉਹ ਆਪਣੇ ਵਿਆਹ ਵਿੱਚ ਮਹਿੰਗੇ ਵਾਹਨਾਂ ਦੀ ਬਜਾਏ ਊਠ ਅਤੇ ਹਾਥੀ ਦੀ ਸਵਾਰੀ ਕਰਨ ਦਾ ਫੈਸਲਾ ਕੀਤਾ ਹੈ।