ਪੰਜਾਬ ‘ਚ ਕ੍ਰਾਈਮ ਲਗਾਤਾਰ ਵੱਧ ਰਿਹਾ ਹੈ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਤੀ ਨੇ ਸ਼ਰਾਬ ਦੇ ਨਸ਼ੇ ‘ਚ ਪਤੀ ਨੂੰ ਅੱਗ ਲਾ ਦਿੱਤੀ ਅਤੇ ਇਸਦੇ ਨਾਲ ਹੀ ਉਸ ‘ਤੇ ਪ੍ਰੈੱਸ ਨਾਲ ਵਾਰ ਵੀ ਕੀਤੇ ਹਨ। ਅੱਗ ਦੀਆਂ ਲਪਟਾਂ ਵਿੱਚ ਘਿਰੀ ਔਰਤ ਨੇ ਜਦੋਂ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਇਹ ਵੇਖ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਪਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਮੌਕੇ ਤੋਂ ਫਰਾਰ ਹੋ ਗਿਆ।
ਪੀੜਤ ਔਰਤ ਦੀ ਪਛਾਣ ਕਮਲਜੀਤ ਕੌਰ ਵਜੋਂ ਹੋਈ ਹੈ। ਉਹ ਇੱਕ ਪ੍ਰਾਈਵੇਟ ਸਕੂਲ ਵਿੱਚ ਸਫਾਈ ਕਰਮਚਾਰੀ ਹੈ। ਉਸਦਾ ਪਤੀ ਕੋਈ ਕੰਮ ਨਹੀਂ ਕਰਦਾ। ਉਨ੍ਹਾਂ ਦਾ ਵਿਆਹ ਕਰੀਬ 22 ਸਾਲ ਪਹਿਲਾਂ ਹੋਇਆ ਸੀ। ਔਰਤ 6 ਬੇਟੀਆਂ ਦੀ ਮਾਂ ਹੈ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਹਸਪਤਾਲ ਵਿੱਚ ਦਾਖ਼ਲ ਮਹਿਲਾ ਕਮਲਜੀਤ ਕੌਰ ਦੀ ਪੁੱਤਰੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪਿਤਾ ਨਸ਼ੇ ਦਾ ਆਦੀ ਹੈ ਅਤੇ ਸ਼ਰਾਬ ਪੀ ਕੇ ਅਕਸਰ ਉਸ ਦੀ ਮਾਂ ਨਾਲ ਲੜਾਈ-ਝਗੜਾ ਕਰਦਾ ਰਹਿੰਦਾ ਹੈ।
ਉਹਨੇ ਕਿਹਾ ਕਿ ਕਈ ਵਾਰ ਉਸ ਦੀ ਮਾਂ ਆਪਣੇ ਪਿਤਾ ਨੂੰ ਛੱਡ ਕੇ ਆਪਣੇ ਨਾਨਕੇ ਘਰ ਚਲੀ ਗਈ। ਪਰ ਕਈ ਵਾਰ ਉਸਦਾ ਪਿਤਾ ਉਸਨੂੰ ਵਾਪਸ ਲਿਆਉਣ ਲਈ ਮਨਾ ਲੈਂਦਾ ਸੀ। ਉਹ ਸ਼ੁੱਕਰਵਾਰ ਰਾਤ ਨੂੰ ਕਿਤੇ ਗਿਆ ਹੋਇਆ ਸੀ। ਪਿਤਾ 4-5 ਦਿਨਾਂ ਤੋਂ ਕੰਮ ‘ਤੇ ਵੀ ਨਹੀਂ ਜਾ ਰਹੇ ਸਨ। ਦੇਰ ਰਾਤ ਉਹ ਸ਼ਰਾਬ ਪੀ ਕੇ ਘਰ ਆਏ ਅਤੇ ਆਪਣੀ ਮਾਂ ਨਾਲ ਲੜਨ ਲੱਗ ਪਏ।