ਜਲੰਧਰ ਸਥਿਤ ਖੇਤਰੀ ਪਾਸਪੋਰਟ ਦਫਤਰ ‘ਤੇ CBI ਦੀ ਟੀਮ ਨੇ ਸ਼ੁੱਕਰਵਾਰ (16 ਫਰਵਰੀ) ਨੂੰ ਛਾਪਾ ਮਾਰਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਟੀਮ ਨੇ ਖੇਤਰੀ ਪਾਸਪੋਰਟ ਅਧਿਕਾਰੀ ਅਨੂਪ ਸਿੰਘ ਤੋਂ ਇਲਾਵਾ ਸਹਾਇਕ ਪਾਸਪੋਰਟ ਅਧਿਕਾਰੀ ਹਰਿਓਮ ਅਤੇ ਸੰਜੇ ਸ਼੍ਰੀਵਾਸਤਵ ਤੋਂ 7 ਘੰਟੇ ਦੀ ਪੁੱਛਗਿੱਛ ਕੀਤੀ ਅਤੇ ਇਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਹੁਣ ਟੀਮ ਇਹਨਾਂ ਤਿੰਨਾਂ ਨੂੰ ਚੰਡੀਗੜ੍ਹ ਲੈ ਗਈ ਹੈ ਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਕਰ ਰਹੀ ਹੈ।
ਟੀਮ ਨੇ ਉਨ੍ਹਾਂ ਦੇ ਕਬਜ਼ੇ ‘ਚੋਂ 25 ਲੱਖ ਰੁਪਏ ਦੀ ਨਕਦੀ, 3 ਬੈਗ ਅਤੇ ਦਸਤਾਵੇਜ਼ ਬਰਾਮਦ ਕੀਤੇ ਹੈ। ਸੀਬੀਆਈ ਸੂਤਰਾਂ ਅਨੁਸਾਰ ਟੀਮ ਨੂੰ ਪਤਾ ਲੱਗਾ ਸੀ ਕਿ ਅਧਿਕਾਰੀ ਰਿਸ਼ਵਤ ਲੈ ਕੇ ਘੱਟ ਸਮੇਂ ਵਿੱਚ ਪਾਸਪੋਰਟ ਜਾਰੀ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਟੀਮ ਸਵੇਰੇ ਹੀ ਪਾਸਪੋਰਟ ਦਫ਼ਤਰ ਪਹੁੰਚ ਗਈ ਸੀ। ਇਸ ਤੋਂ ਇਲਾਵਾ ਟੀਮ ਅਨੂਪ ਸਿੰਘ ਦੇ ਘਰ ਵੀ ਪਹੁੰਚੀ। ਹਰੀਓਮ ਅਤੇ ਸੰਜੇ ਸ਼੍ਰੀਵਾਸਤਵ ਨੂੰ ਦਫਤਰ ਤੋਂ ਫੜਿਆ ਗਿਆ, ਜਦਕਿ ਅਨੂਪ ਸਿੰਘ ਨੂੰ ਘਰੋਂ ਗ੍ਰਿਫਤਾਰ ਕੀਤਾ ਗਿਆ। ਤਿੰਨੋਂ ਰਿਸ਼ਵਤ ਲੈ ਕੇ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰ ਰਹੇ ਸਨ।