ਪ੍ਰਧਾਨ ਮੰਤਰੀ ਨਰਿੰਦਰ ਮੋਦੀ UAE ਦੌਰੇ ‘ਤੇ ਹਨ। ਅੱਜ ਉਨਾਂ ਦੀ ਇਸ ਯਾਤਰਾ ਦਾ ਦੂਜਾ ਦਿਨ ਹੈ। PM ਮੋਦੀ ਨੇ ਅਬੂ ਧਾਬੀ ਵਿੱਚ World Governments Summit ਦੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ, ਵਿਸ਼ਵ ਭਰ ਦੀਆਂ ਸਰਕਾਰਾਂ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਸਾਫ਼ ਅਤੇ ਪਾਰਦਰਸ਼ੀ ਸ਼ਾਸਨ ਦੇ ਮਹੱਤਵ ਨੂੰ ਉਜਾਗਰ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਅੱਜ ਦੁਨੀਆ ਨੂੰ ਅਜਿਹੀਆਂ ਸਰਕਾਰਾਂ ਦੀ ਲੋੜ ਹੈ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲੇ। ਦੁਬਈ ਦੀ ਪ੍ਰਸ਼ੰਸਾ ਕਰਦੇ ਹੋਏ, ਉਨਾਂ ਨੇ ਕਿਹਾ, “ਜਿਸ ਤਰੀਕੇ ਨਾਲ ਦੁਬਈ ਗਲੋਬਲ ਅਰਥਵਿਵਸਥਾ, ਅਤੇ ਤਕਨਾਲੋਜੀ ਦਾ ਵਿਸ਼ਵ ਕੇਂਦਰ ਬਣ ਰਿਹਾ ਹੈ, ਇਹ ਇੱਕ ਵੱਡੀ ਗੱਲ ਹੈ।”
ਤੁਹਾਨੂੰ ਦੱਸਦਾਈਏ ਕੀ ਅੱਜ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਬੂ ਧਾਬੀ ‘ਚ ਪਹਿਲੇ ਹਿੰਦੂ ਮੰਦਿਰ ਦਾ ਉਦਘਾਟਨ ਕਰਨਗੇ ਤੇ ਸਾਡੇ ਵੱਲੋਂ ਤੁਹਾਨੂੰ ਖਬਰ ਦੱਸੇ ਜਾਣ ਤੱਕ ਉਦਘਾਟਨ ਤੋਂ ਪਹਿਲਾਂ ਮੰਦਿਰ ‘ਚ ਪ੍ਰਾਨ ਪ੍ਰਤਿਸ਼ਠਾ ਦਾ ਪ੍ਰੋਗਰਾਮ ਚੱਲ ਰਿਹਾ ਹੈ।