ਸਮਰਾਲਾ ‘ਚ ਅੱਜ ਸਵੇਰੇ ਭਿਆਨਕ ਹਾਦਸਾ ਵਾਪਰਿਆ ਹੈ। ਸਮਰਾਲਾ ਦੇ ਨੇੜਲੇ ਪਿੰਡ ਲੋਪੋਂ ਵਿਖੇ ਅੱਜ ਸਵੇਰੇ ਇੱਕ ਸਕੂਲ ਵੈਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਦੱਸ ਦਇਏ ਕਿ ਇਹ ਟੱਕਰ ਇਹਨੀ ਭਿਆਨਕ ਸੀ ਕਿ ਮੋਟਰਸਾਈਕਲ ‘ਚ ਸਵਾਰ 5 ਸਾਲਾਂ ਬੱਚੇ ਦੀ ਮੌਤ ਹੋ ਗਈ ਤੇ ਨਾਲ ਹੀ ਮੋਟਰਸਾਈਕਲ ‘ਚ ਸਵਾਰ ਬੱਚੇ ਦੇ ਮਾਮੇ ਤੇ ਮਾਂ ਦੀ ਹਾਲਤ ਗੰਭੀਰ ਹੈ
ਪ੍ਰਾਪਤ ਜਾਣਕਾਰੀ ਅਨੁਸਾਰ ਖੰਨਾ ਦੀ ਰਹਿਣ ਵਾਲੀ ਤਰਨਜੀਤ ਕੌਰ ਆਪਣੇ 5 ਸਾਲਾ ਬੱਚੇ ਯਸ਼ਰਾਜ ਸਿੰਘ ਨਾਲ ਪਿੰਡ ਲੋਪੋਂ (ਸਮਰਾਲਾ) ਵਿਖੇ ਆਪਣੇ ਦਾਦਾ-ਦਾਦੀ ਦੇ ਘਰ ਰਹਿਣ ਆਈ ਹੋਈ ਸੀ। ਅੱਜ ਸਵੇਰੇ ਤਰਨਜੀਤ ਕੌਰ ਦਾ ਭਰਾ ਇੰਦਰਜੀਤ ਸਿੰਘ ਆਪਣੀ ਭੈਣ ਅਤੇ ਭਤੀਜੇ ਨੂੰ ਮੋਟਰਸਾਈਕਲ ’ਤੇ ਛੱਡਣ ਜਾ ਰਿਹਾ ਸੀ
ਜਿਵੇਂ ਹੀ ਉਹ ਲੋਪੋਂ ਪਿੰਡ ਤੋਂ ਨਿਕਲਿਆ ਤਾਂ ਸਾਹਮਣੇ ਤੋਂ ਆ ਰਹੀ ਇੱਕ ਨਿੱਜੀ ਸਕੂਲ ਦੀ ਵੈਨ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਘਟਨਾ ਵਿੱਚ ਮਾਸੂਮ ਬੱਚੇ ਯਸ਼ਰਾਜ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਭ ਤੋਂ ਬਾਅਦ ਹੁਣ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਫਰਾਰ ਸਕੂਲ ਵੈਨ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਹੁਣ ਵੈਨ ਚਾਲਕ ਦੀ ਉਸਦੀ ਭਾਲ ਕੀਤੀ ਜਾ ਰਹੀ ਹੈ।