ਕੈਨੇਡਾ ‘ਚ ਬੈਠ ਕੇ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਦੀ ਕਾਰਵਾਈ ਤੇਜ਼ ਹੋ ਗਈ ਹੈ। ਦੱਸ ਦਇਏ ਕਿ NIA ਨੇ ਮੋਹਾਲੀ ਦੀ ਸਪੈਸ਼ਲ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਤੇ ਸਪੈਸ਼ਲ ਅਦਾਲਤ ਨੇ NIA ਦੀ ਪਟੀਸ਼ਨ ਮਨਜ਼ੂਰ ਕਰ ਲਈ ਹੈ।
ਦੱਸ ਦਇਏ ਕਿ ਅਰਸ਼ ਡੱਲਾ IPC ਦੀਆਂ ਧਾਰਾਵਾਂ 386, 387, 385, 115, 201, 471, 120ਬੀ ਅਤੇ ਯੂਏ (ਪੀ) ਐਕਟ ਦੀ ਧਾਰਾ 17, 18, 18ਬੀ, 20, 21 ਅਤੇ 23 ਤਹਿਤ ਭਗੌੜਾ ਹੈ। ਇੰਟਰਪੋਲ ਦੇ ਸਕੱਤਰੇਤ ਜਨਰਲ ਦੁਆਰਾ 31 ਮਈ 2022 ਨੂੰ ਨੋਟਿਸ ਜਾਰੀ ਕੀਤਾ ਗਿਆ ਸੀ।
ਭਗੌੜੇ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਉਰਫ ਪ੍ਰਭ ਦੇ ਸਬੰਧ ਵਿੱਚ ਹਵਾਲਗੀ ਦੀ ਬੇਨਤੀ ਭੇਜਦੇ ਹੋਏ ਪੱਤਰ ਨੰਬਰ LEX-500150317 ਰਾਹੀਂ ਕੈਨੇਡੀਅਨ ਅਧਿਕਾਰੀਆਂ ਤੋਂ ਇੱਕ ਸੰਚਾਰ ਵੀ ਪ੍ਰਾਪਤ ਹੋਇਆ ਹੈ। ਉਪਰੋਕਤ ਹਾਲਾਤ ਤਹਿਤ NIA ਦੀ ਬੇਨਤੀ ‘ਤੇ ਦੋਸ਼ੀ ਅਰਸ਼ਦੀਪ ਸਿੰਘ ਦੀ ਹਵਾਲਗੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਗਿਆ ਹੈ।