ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਫਰਵਰੀ ਨੂੰ ਹਰਿਆਣਾ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ PM ਮੋਦੀ ਰੇਵਾੜੀ AIIMS ਦਾ ਨੀਂਹ ਪੱਥਰ ਰੱਖਣਗੇ। ਦੱਸ ਦਇਏ ਕਿ ਮੁੱਖ ਮੰਤਰੀ ਮਨੋਹਰ ਲਾਲ, ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਅਤੇ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੱਡੇ ਪੱਧਰ ‘ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
PM ਦੇ ਦੌਰੇ ਤੋਂ ਪਹਿਲਾਂ 11 ਫਰਵਰੀ ਨੂੰ CM ਮਨੋਹਰ ਲਾਲ ਰੇਵਾੜੀ ਦੇ ਪਿੰਡ ਮਾਜਰਾ ਵਿੱਚ ਸਥਿਤ AIIMS ਦੀ ਜਗ੍ਹਾ ਦਾ ਮੁਆਇਨਾ ਵੀ ਕਰ ਸਕਦੇ ਹਨ। 11 ਫਰਵਰੀ ਰਾਓ ਇੰਦਰਜੀਤ ਸਿੰਘ ਦਾ ਜਨਮ ਦਿਨ ਹੈ। ਉਹ ਇਸ ਦਿਨ ਰੇਵਾੜੀ ‘ਚ ਹੋਣਗੇ। ਜਿੱਥੇ ਉਹ ਏਮਜ਼ ਪ੍ਰੋਜੈਕਟ ਅਤੇ ਰੈਲੀ ਦੀਆਂ ਤਿਆਰੀਆਂ ਸਬੰਧੀ ਵਰਕਰਾਂ ਦੀ ਮੀਟਿੰਗ ਵੀ ਕਰਨਗੇ।