ਮੋਹਾਲੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਗੋਲਡੀ ਬਰਾੜ ਦੇ ਇਕ ਹੋਰ ਗੁਰਗੇ ਨੂੰ ਕਾਬੂ ਕੀਤਾ ਹੈ, ਜਿਸਦੀ ਪਹਿਚਾਣ ਡੇਰਾਬੱਸੀ ਦੇ ਅਮਲਾਲਾ ਪਿੰਡ ਵਾਸੀ ਸਰਬਜੀਤ ਦੇ ਰੂਪ ਵਿੱਚ ਹੋਈ ਹੈ। ਦੱਸ ਦਇਏ ਕਿ ਪੰਜਾਬ ਪੁਲਿਸ ਪਿਛਲੇ 18 ਦਿਨਾਂ ‘ਚ ਸੱਤ ਹੋਰ ਬਦਮਾਸ਼ਾਂ ਨੂੰ ਕਰ ਗ੍ਰਿਫ਼ਤਾਰ ਕਰ ਚੁੱਕੀ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇਂ ਹੋਏ dsp sps ਸੋਂਧੀ ਨੇ ਦੱਸਿਆ ਕਿ ਸੈਕਟਰ 5 ਵਾਸੀ ਕਾਰੋਬਾਰੀ ਕੁਲਦੀਪ ਸਿੰਘ ਤੋਂ ਗੈਂਗਸਟਰ ਗੋਲਡੀ ਬਰਾੜ ਨੇ ਫੋਨ ਕਰ ਕੇ ਤਿੰਨ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਜਦੋਂ ਕਾਰੋਬਾਰੀ ਨੇ ਰੁਪਏ ਨਹੀਂ ਦਿੱਤੇ ਤਾਂ ਗੈਂਗਸਟਰ ਨੇ ਚਾਰ ਗੁਰਗੇ ਭੇਜ ਕੇ ਕੁਲਦੀਪ ਸਿੰਘ ਦੇ ਘਰ ਫਾਇਰਿੰਗ ਕਰਵਾ ਦਿੱਤੀ।
ਇਸ ਮਾਮਲੇ ਵਿਚ ਐੱਸਐੱਸਪੀ ਕੰਵਰਦੀਪ ਕੌਰ ਨੇ ਇਕ SIT ਦਾ ਗਠਨ ਕੀਤਾ ਸੀ। SIT ਇਸ ਤੋਂ ਪਹਿਲਾਂ ਛੇ ਲੋਕਾਂ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕਰ ਚੁੱਕੀ ਹੈ। ਸੋਮਵਾਰ ਦੇਰ ਸ਼ਾਮ ਨੂੰ ਪੁਲਿਸ ਨੇ ਸੱਤਵੇਂ ਮੁਲਜ਼ਮ ਸਰਬਜੀਤ ਨੂੰ ਗਿ੍ਰਫ਼ਤਾਰ ਕੀਤਾ ਸੀ। ਸਰਬਜੀਤ ਗੋਲਡੀ ਬਰਾੜ ਲਈ ਕੰਮ ਕਰਦਾ ਹੈ। 19 ਜਨਵਰੀ ਨੂੰ ਕੀਤੀ ਗਈ ਫਾਇਰਿੰਗ ਦੇ ਮਾਮਲੇ ਵਿਚ ਸਰਬਜੀਤ ਨੇ ਮੁਲਜ਼ਮਾਂ ਦੀ ਮਦਦ ਕੀਤੀ ਸੀ।