ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜਵਾਹਰਕੇ ‘ਚ 29 ਮਈ 2022 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਇਸ ਕਤਲਕਾਂਡ ਦੇ ਦੋ ਸਾਲਾਂ ਬਾਅਦ ਪੁਲਿਸ ਨੇ ਤਿੰਨ ਵੱਡੇ ਖੁਲਾਸੇ ਕੀਤੇ ਹਨ। ਦੱਸ ਦਇਏ ਕਿ ਸਭ ਤੋ ਪਹਿਲਾ ਖੁਲਾਸਾ ਇਹ ਹੋਇਆ ਹੈ ਕਿ ਸਿੱਧੂ ਮੁਸੇਵਾਲਾ ਕਤਲ ਕਾਂਡ ‘ਚ ਸ਼ਾਮਲ ਸ਼ੂਟਰਾਂ ਨੇ ਪਹਿਲਾਂ AK-47 ਰਾਈਫਲ ਨਾਲ ਟ੍ਰੇਨਿੰਗ ਕੀਤੀ। ਕਿਉਂਕਿ AK-47 ਰਾਈਫਲ ਦੇ ਫਾਇਰ ਦੌਰਾਨ ਬੈਂਲਸ ਬਣਾ ਕੇ ਰੱਖਣਾ ਸਭ ਤੋਂ ਔਖਾ ਹੁੰਦਾ ਹੈ। ਇਸ ਲਈ ਇਹਨਾਂ ਸ਼ੂਟਰਾਂ ਨੇ ਇੱਕ ਸੁਨਸਾਨ ਜਗ੍ਹਾ ‘ਤੇ ਜਾ ਕੇ AK-47 ਰਾਈਫਲ ਨਾਲ ਫਾਇੰਰਿੰਗ ਦਾ ਅਭਿਆਸ ਵੀ ਕੀਤਾ ਸੀ।ਦੂਜਾ ਖੁਲਾਸਾ ਇਹ ਹੋਇਆ ਹੈ ਕਿ ਮੂਸੇਵਾਲਾ ਕਤਲ ਲਈ ਸ਼ੂਟਰਾਂ ਨੇ ਪਹਿਲਾਂ ਗ੍ਰਨੇਡ ਲਾਂਚਰ ਤਿਆਰ ਕਰਨਾਂ ਅਤੇ ਉਸ ਰਾਹੀਂ ਸ਼ੂਟ ਕਰਨ ਦਾ ਅਭਿਆਸ ਕੀਤਾ ਪਰ ਉਹ ਕਾਮਯਾਬ ਨਹੀਂ ਹੋ ਸਕੇ। ਜਿਸ ਕਾਰਨ ਇਸ ਪਲਾਂਨ ‘ਚੋਂ ਗ੍ਰਨੇਡ ਲਾਂਚਰ ਨੂੰ ਵੀ ਹਟਾ ਦਿੱਤਾ ਗਿਆ ਸੀ।
ਸਭ ਤੋਂ ਅਹਿਮ ਖੁਲਾਸਾ ਇਸ ਕਤਲਕਾਂਡ ‘ਚ ਇਹ ਹੋਇਆ ਕਿ ਕਤਲ ਨੂੰ ਅੰਜਾਮ ਦੇਣ ਲਈ ਪਹਿਲਾਂ ਪਲਾਨ ਵਿੱਚ ਪੁਲਿਸ ਕਰਮਚਾਰੀਆਂ ਅਤੇ ਲੜਕੀਆਂ ਦਾ ਰੋਲ ਰੱਖਿਆ ਗਿਆ ਸੀ। ਪਲਾਨ ਸੀ ਕਿ ਪੁਲਿਸ ਮੁਲਾਜ਼ਮ ਬਣ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਵੇ। ਇਸ ਦੇ ਲਈ ਫੀਮੇਲ ਸ਼ੂਟਰਾਂ ਦੀ ਭਾਲ ਵੀ ਕੀਤੀ ਗਈ ਪਰ ਕੋਈ ਕੁੜੀ ਨਾ ਮਿਲਣ ਕਰਕੇ ਇਸ ਪਲਾਨ ਨੂੰ ਵੀ ਬਦਲਣਾ ਪਿਆ ਸੀ। ਇਸ ਯੋਜਨਾ ਲਈ ਗੈਂਗਸਟਰਾਂ ਨੇ ਪੁਲਿਸ ਦੀ ਵਰਦੀ ਵੀ ਖਰੀਦੀ ਸੀ। ਦੱਸ ਦਇਏ ਇਸ ਕਤਲ ਕਾਂਡ ਦੇ ਇੱਕ ਮੁਲਜ਼ਮ ਕੇਸ਼ਵ ਪੁੱਤਰ ਲਾਲਚੰਦ ਵਾਸੀ ਆਵਾ ਬਸਤੀ ਬਠਿੰਡਾ ਨੇ ਪੁਲੀਸ ਪੁੱਛਗਿੱਛ ਦੌਰਾਨ ਇਹ ਖੁਲਾਸੇਕੀਤੇ ਕੀਤੇ ਹਨ