-ਇਸ ਦੌਰਾਨ ਵਿੱਤ ਮੰਤਰੀ ਵਲੋਂ ਐਲਾਨ ਕਰਦਿਆਂ ਕਿਹਾ ਗਿਆ ਕਿ ਸਨਮਾਨ ਨਿਧੀ ਤੋਂ 11 ਕਰੋੜ ਕਿਸਾਨਾਂ ਨੂੰ ਫਾਇਦਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸਰਕਾਰ ਨੇ ਟੈਕਸ ਦਾ ਦਾਇਰਾ ਵਧਾਇਆ ਹੈ। ਸਕਿੱਲ ਇੰਡੀਆ ਨਾਲ 1.4 ਕਰੋੜ ਲੋਕਾਂ ਨੂੰ ਲਾਭ ਹੋਇਆ ਹੈ। 4 ਕਰੋੜ ਕਿਸਾਨਾਂ ਨੂੰ PM ਫ਼ਸਲ ਬੀਮਾ ਯੋਜਨਾ ਦਾ ਫਾਇਦਾ ਹੋਇਆ ਹੈ। PM ਅਵਾਸ ਯੋਜਨਾ ਤਹਿਤ 70 ਫ਼ੀਸਦੀ ਔਰਤਾਂ ਨੂੰ ਘਰ ਦਿੱਤੇ ਗਏ ਹਨ। ਦੇਸ਼ ਵਿਚ ਤਿੰਨ ਤਲਾਕ ਨੂੰ ਖ਼ਤਮ ਕੀਤਾ ਹੈ।