ਅੱਜ ਯਾਨੀ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ 2024-25 ਦਾ ਬਜਟ ਪੇਸ਼ ਕਰਣਗੀ। ਦੱਸ ਦਇਏ ਕਿ ਇਹ ਅੰਤਰਿਮ ਬਜਟ ਹੈ ਕਿਉਂਕਿ ਆਮ ਚੋਣਾਂ ਅਪ੍ਰੈਲ-ਮਈ ਵਿੱਚ ਹੋਣੀਆਂ ਹਨ ਜਿਸਦੇ ਚੱਲਦੇ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਜੁਲਾਈ ‘ਚ ਪੂਰਾ ਬਜਟ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਬਜਟ ਤੋਂ ਪਹਿਲਾਂ ਕੇਂਦਰ ਸਰਕਾਰ ਨੇ aviation turbine fuel (ATF) ਦੀ ਕੀਮਤ ਘਟਾ ਦਿੱਤੀ ਹੈ।
ਦੱਸ ਦਇਏ ਕਿ ਦਿੱਲੀ ਵਿੱਚ ਇੱਕ ਹਜ਼ਾਰ ਲੀਟਰ ATF ਦੀ ਕੀਮਤ ਵਿੱਚ 1,221 ਰੁਪਏ ਦੀ ਕਮੀ ਆਈ ਹੈ। ATF ਦੀ ਕੀਮਤ ਹਰ 1000 ਲੀਟਰ ਦੇ ਆਧਾਰ ‘ਤੇ ਤੈਅ ਕੀਤੀ ਜਾਂਦੀ ਹੈ। ਯਾਨੀ ਇਸਦੀ ਕੀਮਤ ਪ੍ਰਤੀ ਲੀਟਰ ਦੀ ਬਜਾਏ ਪ੍ਰਤੀ ਕਿਲੋ ਲੀਟਰ ਮਾਪੀ ਜਾਂਦੀ ਹੈ।