ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਧਿਆਨ ਕੁੱਲ ਘਰੇਲੂ ਉਤਪਾਦ (GDP) ਦੇ ਵਿਕਾਸ ‘ਤੇ ਹੈ ਅਤੇ ਇਸ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਫਲ ਮਿਲ ਰਿਹਾ ਹੈ। ਗਲੋਬਲ ਤਣਾਅ ਕਾਰਨ ਚੁਣੌਤੀਆਂ ਵਧ ਰਹੀਆਂ ਹਨ ਪਰ ਭਾਰਤ ਨੇ ਇਸ ਸੰਕਟ ਵਿੱਚ ਵੀ ਚੰਗੀ GDP ਵਾਧਾ ਦਰਜ ਕੀਤਾ ਹੈ। GST ਦੇ ਤਹਿਤ ਵਨ ਨੇਸ਼ਨ ਵਨ ਮਾਰਕਿਟ ਹਾਸਿਲ ਕੀਤਾ ਗਿਆ ਹੈ ਅਤੇ ਭਾਰਤ ਅਤੇ ਮੱਧ ਪੂਰਬ ਯੂਰਪ ਵਿਚਕਾਰ ਕਾਰੀਡੋਰ ਬਣਾਉਣ ਦਾ ਐਲਾਨ ਗੇਮ ਚੇਂਜਰ ਸਾਬਤ ਹੋਵੇਗਾ।