ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨੀਂ ਕੇਂਦਰ ਅੱਗੇ 5 ਮੰਗਾਂ ਰੱਖਦੇ ਹੋਏ ਕਿਹਾ ਸੀ ਕਿ ਜੇਕਰ ਕੇਂਦਰ ਸਰਕਾਰ ਇਹ ਪੰਜ ਮੰਗਾਂ ਪੂਰੀਆਂ ਕਰਦੀ ਹੈ ਤਾਂ ਉਹ ਰਾਜਨੀਤੀ ਛੱਡ ਦੇਣਗੇ ਤੇ ਹੁਣ ਬਿਕਰਮ ਮਜੀਠੀਆ ਨੇ ਇਨ੍ਹਾਂ 5 ਮੰਗਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਜੇਕਰ ਇਹੀ ਮੰਗਾਂ ਪੰਜਾਬ ਵਿੱਚ ਤੁਸੀਂ ਪੂਰੀਆਂ ਕਰ ਦਿਓ ਤਾਂ ਮੈਂ ਵੀ ਸਿਆਸਤ ਛੱਡ ਦਵਾਂਗਾ।
ਮਜੀਠੀਆ ਨੇ ਕੇਜਰੀਵਾਲ ਦੀਆਂ ਕੇਂਦਰ ਤੋਂ ਮੰਗਾਂ ਸ਼ੇਅਰ ਕਰਦਿਆਂ ਕਿਹਾ ਕਿ ਤੁਸੀਂ ਇਹੀ ਮੰਗਾਂ ਪੰਜਾਬ ਵਿੱਚ ਪੂਰੀਆਂ ਕਰਦੋ ਅਰਵਿੰਦ ਕੇਜਰੀਵਾਲ ਜੀ। ਦੱਸ ਦਇਏ ਕਿ ਇਹਨਾਂ ਪੰਜ ਮੰਗਾਂ ਵਿੱਚ ਸਿੱਖਿਆ ਪ੍ਰਣਾਲੀ ਠੀਕ ਕਰਨਾ, ਸਭ ਲਈ ਚੰਗੇ ਇਲਾਜ ਦਾ ਪ੍ਰਬੰਧ ਕਰਨਾ, ਮਹਿੰਗਾਈ ਨੂੰ ਘਟਾਉਣਾ, ਹਰੇਕ ਨੌਜਵਾਨ ਨੂੰ ਰੁਜ਼ਗਾਰ ਦੇਣਾ ਤੇ ਗਰੀਬਾਂ ਨੂੰ ਮੁਫਤ ਬਿਜਲੀ ਤੇ ਸਭ ਨੂੰ 24 ਘੰਟੇ ਬਿਜਲੀ ਦੇਣਾ ਸ਼ਾਮਲ ਹੈ।