ਪਟਿਆਲਾ ਦੇ ਦੇਵੀਗੜ੍ਹ ਇਲਾਕੇ ਵਿੱਚ ਬੀਤੇ ਦਿਨ ਸ਼ਾਮ 5 ਵਜੇ ਦੇ ਕਰੀਬ ਫਾਈਨਾਂਸ ਕੰਪਨੀ ਦਾ 22 ਸਾਲਾਂ ਮੁਲਾਜ਼ਮ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਵਾਲਾ ਬੈਗ ਲੈ ਕੇ ਜਾ ਰਿਹਾ ਸੀ, ਇਸੇ ਦੌਰਾਨ ਬਾਈਕ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਚਲਾ ਕੇ ਕੈਸ਼ਬੈਗ ਲੁੱਟ ਲਿਆ। ਜਿਸਦੇ ਚੱਲਦੇ ਗੋਲੀ ਲੱਗਣ ਕਾਰਨ ਅਭਿਸ਼ੇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਉਪਰ ਟਵੀਟ ਕਰ ਸਵਾਲ ਖੜ੍ਹੇ ਕੀਤੇ ਹਨ
ਮਜੀਠੀਆ ਨੇ ਆਪਣੇ X ਹੈਂਡਲ ਉਪਰ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ, “ਦੋ ਦਿਨਾਂ ਅੰਦਰ ਦੋ ਕਤਲ ਸੂਬੇ ਭਰ ਵਿੱਚ ਦਹਿਸ਼ਤ ਦਾ ਮਾਹੌਲ, ਕਾਫੀ ਹੈਰਾਨ ਅਤੇ ਪਰੇਸ਼ਾਨ ਕਰਨ ਵਾਲਾ ਹੈ। ਇਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੂਬੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕਣ ਦੀ ਬਜਾਏ SSP’s ਸੂਬੇ ਦੇ ‘ਕੇਬਲ ਮਾਫੀਆ’ ਨੂੰ ਬਚਾਉਣ ਅਤੇ ਵੱਖ-ਵੱਖ ਸ਼ਾਪਿੰਗ ਮਾਲਾਂ ‘ਚ ‘ਲੇਡੀ ਸੂਟ’ ਖਰੀਦਣ ‘ਚ ਮਦਦ ਕਰਨ ‘ਚ ਰੁੱਝੇ ਹੋਏ ਹਨ।”