ਵਿੱਤ ਮੰਤਰੀ ਨਿਰਮਲਾ ਸੀਤਾਰਮਨ ਭਲਕੇ 1 ਫਰਵਰੀ ਨੂੰ ਸੰਸਦ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰਣਗੇ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਬਜਟ ਸੈਸ਼ਨ ਅੱਜ ਸਵੇਰੇ 11 ਵਜੇ ਸ਼ੁਰੂ ਹੋਇਆ। ਰਾਸ਼ਟਰਪਤੀ ਮੁਰਮੂ ਨਵੀਂ ਸੰਸਦ ਵਿੱਚ ਪਹਿਲੀ ਵਾਰ ਦੋਵਾਂ ਸਦਨਾਂ ਦੇ ਮੈਂਬਰਾਂ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਹ ਸਰਕਾਰ ਦੀਆਂ ਪ੍ਰਾਪਤੀਆਂ ਦੱਸਣਗੀਆਂ।
ਦੱਸ ਦਇਏ ਕਿ ਇਸ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ। ਉਹਨਾਂ ਸੰਬੋਧਨ ਦੌਰਾਨ ਕਿਹਾ, “ਇਸ ਨਵੀਂ ਸੰਸਦ ਭਵਨ ਵਿਚ ਬੁਲਾਏ ਗਏ ਪਹਿਲੇ ਇਜਲਾਸ ਦੇ ਅੰਤ ਵਿਚ, ਸੰਸਦ ਨੇ ਇਕ ਸ਼ਾਨਦਾਰ ਫ਼ੈਸਲਾ ਲਿਆ – ਨਾਰੀ ਸ਼ਕਤੀ ਵੰਦਨ ਅਧਿਨਿਯਮ। ਉਸ ਤੋਂ ਬਾਅਦ, 26 ਜਨਵਰੀ ਨੂੰ ਅਸੀਂ ਦੇਖਿਆ ਕਿ ਦੇਸ਼ ਨੇ ਕਿਵੇਂ ਅਨੁਭਵ ਕੀਤਾ। ਨਾਰੀ ਸ਼ਕਤੀ ਦੀ ਸਮਰੱਥਾ, ਇਸ ਦੀ ਬਹਾਦਰੀ, ਇਸ ਦੇ ਸੰਕਲਪ ਦੀ ਤਾਕਤ। ਅੱਜ ਜਦੋਂ ਬਜਟ ਇਜਲਾਸ ਸ਼ੁਰੂ ਹੋ ਰਿਹਾ ਹੈ, ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਮਾਰਗਦਰਸ਼ਨ ਅਤੇ ਕੱਲ੍ਹ ਨਿਰਮਲਾ ਸੀਤਾਰਮਨ ਜਦੋਂ ਅੰਤਰਿਮ ਬਜਟ ਪੇਸ਼ ਕਰਨਗੇ – ਇਕ ਤਰ੍ਹਾਂ ਨਾਲ ਇਹ ਨਾਰੀ ਸ਼ਕਤੀ ਦਾ ਤਿਉਹਾਰ ਹੈ।”