ਪਾਕਿਸਤਾਨ ਚੋਣਾਂ ਤੋਂ ਪਹਿਲਾਂ ਇਮਰਾਨ ਖਾਨ ਅਤੇ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨ ਦੀ ਅਦਾਲਤ ਨੇ ਦੋਵਾਂ ਨੂੰ ਸਿਫਰ ਕੇਸ ਵਿੱਚ 10 ਸਾਲ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਅਦਾਲਤ ਦੇ ਜੱਜ ਅਬੁਲ ਹਸਨਤ ਜ਼ੁਲਕਰਨੈਨ ਨੇ ਧਾਰਾ 342 ਤਹਿਤ ਦੋਵਾਂ ਮੁਲਜ਼ਮਾਂ ਦੇ ਬਿਆਨ ਦਰਜ ਕਰਨ ਤੋਂ ਤੁਰੰਤ ਬਾਅਦ ਸਜ਼ਾ ਦਾ ਐਲਾਨ ਕੀਤਾ। ਅਦਾਲਤ ਨੇ ਆਪਣੇ ਫੈਸਲੇ ‘ਚ ਕਿਹਾ ਕਿ ਇਸਤਗਾਸਾ ਪੱਖ ਕੋਲ ਸਾਬਕਾ ਪ੍ਰਧਾਨ ਮੰਤਰੀ ਅਤੇ ਸਾਬਕਾ ਵਿਦੇਸ਼ ਮੰਤਰੀ ‘ਤੇ ਦੋਸ਼ ਸਾਬਤ ਕਰਨ ਲਈ ਕਾਫੀ ਸਬੂਤ ਹਨ।
ਆਓ ਹੁਣ ਦੱਸਦੇ ਹਾਂ ਕਿ ਇਹ ਕੇਸ ਕੀ ਹੈ?
ਦੱਸ ਦੇਈਏ ਕਿ ਸਾਇਫਰ ਕੇਸ ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਅਤੇ ਕੂਟਨੀਤਕ ਦਸਤਾਵੇਜ਼ਾਂ ਨਾਲ ਜੁੜਿਆ ਹੋਇਆ ਹੈ। ਸਾਇਫਰ ਫਰ ਦਾ ਅਰਥ ਹੈ ਇੱਕ Secret Keyword ਵਿੱਚ ਲਿਖਿਆ ਸੁਨੇਹਾ। ਆਸਾਨ ਭਾਸ਼ਾ ‘ਚ ਸਾਇਫਰ ਇੱਕ ਗੁਪਤ ਸੰਦੇਸ਼ ਹੈ ਜੋ ਕੂਟਨੀਤਕ ਸੰਚਾਰ ਦਾ ਹਿੱਸਾ ਹੈ। ਦੱਸ ਦੇਈਏ ਕਿ ਸਾਬਕਾ ਪੀਐਮ ਇਮਰਾਨ ਖਾਨ ‘ਤੇ ਰਾਜਨੀਤੀ ਵਿੱਚ ਆਪਣੇ ਫਾਇਦੇ ਲਈ ਝੂਠੇ ਗੁਪਤ ਸੰਦੇਸ਼ ਜਾਰੀ ਕਰਨ ਅਤੇ ਕਈ ਗੁਪਤ ਗੱਲਾਂ ਨੂੰ ਜਨਤਕ ਕਰਨ ਦਾ ਦੋਸ਼ ਹੈ।
ਦਰਅਸਲ, ਇਹ ਵਿਵਾਦ ਉਦੋਂ ਸਾਹਮਣੇ ਆਇਆ ਜਦੋਂ ਸਾਬਕਾ ਪੀਐਮ ਇਮਰਾਨ ਨੇ ਇੱਕ ਅਮਰੀਕੀ ਡਿਪਲੋਮੈਟ ‘ਤੇ ਪਾਕਿਸਤਾਨੀ ਡਿਪਲੋਮੈਟ ਨੂੰ ਧਮਕੀ ਦੇਣ ਦਾ ਇਲਜ਼ਾਮ ਲਗਾਇਆ ਸੀ, ਜਿਸ ਦੀ ਜਾਣਕਾਰੀ ਇੱਕ ਸਾਇਫਰ ਰਾਹੀਂ ਦਿੱਤੀ ਗਈ ਸੀ। ਇਮਰਾਨ ਖਾਨ ਦੀ ਉਨ੍ਹਾਂ ਦੇ ਸਕੱਤਰ ਅਤੇ ਕੈਬਨਿਟ ਮੰਤਰੀਆਂ ਨਾਲ ਕਥਿਤ ਗੱਲਬਾਤ ਦੀਆਂ ਦੋ ਆਡੀਓ ਰਿਕਾਰਡਿੰਗਜ਼ ਵਾਇਰਲ ਹੋਈਆਂ ਸਨ। ਜਿਸ ਵਿੱਚ ਉਨ੍ਹਾਂ ਨੂੰ ਇਹ ਪੁੱਛਦੇ ਹੋਏ ਸੁਣਿਆ ਗਿਆ ਕਿ ਸਾਇਫਰ ਮੁੱਦੇ ਨੂੰ ਕਿਵੇਂ ਉਠਾਇਆ ਜਾਵੇ। ਇਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਪਹਿਲਾ ਆਡੀਓ ਲੀਕ ਹੋਣ ਤੋਂ ਬਾਅਦ ਖਾਨ ਨੇ ਕਿਹਾ ਸੀ ਕਿ ਚੰਗਾ ਹੋਇਆ ਕਿ ਇਹ ਆਡੀਓ ਲੀਕ ਹੋ ਗਿਆ ਅਤੇ ਉਹ ਚਾਹੁੰਦੇ ਸਨ ਕਿ ਸਾਇਫਰ ਵੀ ਲੀਕ ਹੋ ਜਾਵੇ।