ਪੰਜਾਬ ‘ਚ ਨਸ਼ਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਨਸ਼ੇ ਕਾਰਨ ਆਏ ਦਿਨ ਮੌਤਾਂ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀ ਹਨ। ਹੁਣ ਅੰਮ੍ਰਿਤਸਰ ਦੇ ਚਾਟੀ ਵਿੰਡ ਇਲਾਕੇ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਪ੍ਰਗਟ ਸਿੰਘ ਨਾਂਅ ਦੇ ਇੱਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਤੋਂ ਬਾਅਦ ਮ੍ਰਿਤਕ ਦੇ ਚਾਚੇ ਨੇ ਮ੍ਰਿਤਕ ਨੌਜਵਾਨ ਦੇ ਦੋਸਤ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਤੋਂ ਬਾਅਦ ਪੁਲਸ ਨੇ ਦੋਸਤ ਅਤੇ ਉਸ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਮ੍ਰਿਤਕ ਦੇ ਚਾਚੇ ਦੇ ਇਸ ਪੂਰੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਭਤੀਜਾ ਪ੍ਰਗਟ ਸਿੰਘ ਉਸ ਦੇ ਨਾਲ ਰਹਿੰਦਾ ਸੀ। ਚਾਚੇ ਨੇ ਕਿਹਾ ਪ੍ਰਗਟ ਸਿੰਘ ਆਪਣੇ ਦੋਸਤ ਨੂੰ ਮਿਲਣ ਗਿਆ ਸੀ ਤੇ ਨਾਲ ਹੀ ਉਹਨੇ ਕਿਹਾ ਕਿ ਪਰਗਟ ਸਿੰਘ ਤੇ ਉਸ ਦਾ ਦੋਸਤ ਸਾਹਿਬ ਸਿੰਘ ਦੋਨੋ ਨਸ਼ੇ ਦੇ ਆਦਿ ਸਨ. ਮ੍ਰਿਤਕ ਦੇ ਚਾਚੇ ਨੇ ਕਿਹਾ ਜਦੋਂ ਮੇਰਾ ਭਤੀਜਾ ਘਰ ਵਾਪਿਸ ਨਾ ਆਇਆ ਤਾਂ ਮੈਂ ਉਸ ਦੀ ਭਾਲ ਲਈ ਭਿੰਡਰ ਕਲੋਨੀ ਸਥਿਤ ਸਾਹਿਬ ਸਿੰਘ ਦੇ ਘਰ ਗਿਆ ਤੇ ਉੱਥੇ ਉਹਨੇ ਦੇ ਘਰ ਦੇ ਬਾਹਰ ਭੀੜ ਸੀ ਤੇ ਉੱਥੇ ਮੇਰੇ ਭਤੀਜੇ ਦੀ ਲਾਸ਼ ਪਈ ਹੋਈ ਸੀ।
ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਯਕੀਨ ਹੈ ਕਿ ਉਸ ਦੇ ਦੋਸਤ ਸਾਹਿਬ ਸਿੰਘ ਨੇ ਉਸ ਦੇ ਭਤੀਜੇ ਪ੍ਰਗਟ ਸਿੰਘ ਨੂੰ ਨਸ਼ੇ ਦੀ ਓਵਰਡੋਜ਼ ਦਿੱਤੀ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਚਾਟੀ ਵਿੰਡ ਦੀ ਪੁਲਸ ਨੇ ਸਾਹਿਬ ਸਿੰਘ ਅਤੇ ਉਸ ਦੇ ਪਿਤਾ ਹਰਪ੍ਰੀਤ ਸਿੰਘ ਵਾਸੀ ਭਿੰਡਰ ਕਾਲੋਨੀ ਗੁਰੂਵਾਲੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।