ਪੰਜਾਬ ਦੀ ਕਾਨੂੰਨ ਵਿਵਸਥਾ ਬੁਰੀ ਤਰਾਂ ਵਿਗੜ ਚੁੱਕੀ ਹੈ. ਹੁਣ ਰਾਹ ਚੱਲਦਾ ਵਿਅਕਤੀ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਦਿਨ ਦਿਹਾੜੇ ਹਮਲੇ ਹੋ ਰਹੇ ਨੇ. ਦੱਸ ਦਇਏ ਕਿ ਹੁਣ ਇਸੇ ਨਾਲ ਜੁੜਿਆ ਮਾਮਲਾ ਪਟਿਆਲਾ ਡਕਾਲਾ ਰੋਡ ਤੋਂ ਸਾਹਮਣੇ ਆਇਆ ਹੈ. ਪਟਿਆਲਾ ‘ਚ ਦਿਨ ਦਿਹਾੜੇ 8 ਤੋਂ 10 ਹਮਲਾਵਰਾਂ ਵੱਲੋਂ ਕਾਂਗਰਸੀ ਵਰਕਰ ਕ੍ਰਿਸ਼ਨ ਸਿੰਗਲਾ ਉੱਪਰ ਹਮਲਾ ਕੀਤਾ ਗਿਆ ਹੈ, ਜਿਸਦੇ ਚੱਲਦੇ ਕਾਂਗਰਸੀ ਵਰਕਰ ਬੁਰੀ ਤਰਾਂ ਜ਼ਖ਼ਮੀ ਹੋ ਗਏ ਹਨ।
ਦੱਸ ਦਇਏ ਕਿ ਕ੍ਰਿਸ਼ਨ ਸਿੰਗਲਾ ਜਦੋ ਆਪਣੇ ਘਰ ਤੋਂ ਕਿਸੇ ਕੰਮ ਲਈ ਨਿਕਲੇ ਤਾਂ ਅਚਾਨਕ 8,10 ਹਮਲਾਵਰ ਆਏ ਤੇ ਉਹਨਾਂ ਨੇ ਆਉਂਦੇ ਸਾਰ ਹੀ ਸਭ ਤੋਂ ਪਹਿਲਾਂ ਗੱਡੀ ;ਤੇ ਹਮਲਾ ਕੀਤਾ ਇਸ ਤੋਂ ਬਾਅਦ ਤੇ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਤੇ ਬਾਅਦ ‘ਚ ਜਦੋਂ ਸਿੰਗਲਾ ਨੇ ਬਾਹਰ ਨਿਕਲਣ ਦੀ ਕੋਸ਼ਿਸ ਕੀਤੀ ਤਾਂ ਹਮਲਾਵਰ ਉਸ ‘ਤੇ ਹਮਲਾ ਕਰਕੇ ਫਰਾਰ ਹੋ ਗਏ ਹਨ।
ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਹ ਪਟਾਕੇ ਵੇਚਣ ਦਾ ਧੰਦਾ ਕਰਦਾ ਹੈ ਅਤੇ ਆਪ ਪਾਰਟੀ ਦੇ ਵਰਕਰ ਵੀ ਪਟਾਕਿਆਂ ਦਾ ਕਾਰੋਬਾਰ ਕਰਦੇ ਹਨ। ਦੋ ਸਾਲ ਪਹਿਲਾਂ ਪਟਾਕਿਆਂ ਦੇ ਕਾਰੋਬਾਰ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋਇਆ ਸੀ। ਇਸ ਰੰਜਿਸ਼ ਕਾਰਨ ‘ਆਪ’ ਪਾਰਟੀ ਦੇ ਵਰਕਰਾਂ ਨੇ ਉਸ ਨੂੰ ਹਰ ਸਾਲ ਲੱਗਣ ਵਾਲੇ ਪਟਾਕਾ ਬਾਜ਼ਾਰ ਵਿੱਚ ਵੀ ਨਹੀਂ ਜਾਣ ਦਿੱਤਾ। ਇਸ ਤੋਂ ਬਾਅਦ ਵੀ ਉਹ ਸ਼ਾਂਤ ਰਿਹਾ ਪਰ 26 ਜਨਵਰੀ ਨੂੰ ਉਸ ‘ਤੇ ਯੋਜਨਾ ਬਣਾ ਕੇ ਹਮਲਾ ਕੀਤਾ
ਇਸ ਸਭ ਤੋਂ ਬਾਅਦ ਹੁਣ ਕਾਂਗਰਸੀ ਵਰਕਰ ਤੇ ਉਹਦੀ ਪਤਨੀ ਨੇ ਹਮਲਾਵਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ