ਪੰਜਾਬ ਵਿੱਚ ਕਤਲ ਅਪਰਾਧ ਨਾਲ ਜੁੜੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਇਸੇ ਨਾਲ ਜੁੜਿਆ ਨਵਾਂ ਮਾਮਲਾ ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਦੇ ਦਸੂਹਾ-ਸੰਸਾਰਪੁਰ ਲਿੰਕ ਰੋਡ ਤੋਂ ਸਾਹਮਣੇ ਆਇਆ ਹੈ। ਇੱਥੇ ਇਕ ਪਹਿਲਵਾਨ ਦੀ ਥਾਰ ‘ਤੇ ਗੋਲੀਆਂ ਚਲਾਈਆਂ ਗਈਆਂ ਹਨ। ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਥਾਰ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ। ਫਿਲਹਾਲ ਪਹਿਲਵਾਨ ਦਾ ਕੋਈ ਸੁਰਾਗ ਨਹੀਂ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀਐਸਪੀ ਦਸੂਹਾ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਥਾਰ ਡਰਾਈਵਰ ਰਾਜੀਵ ਠਾਕੁਰ ਪਿੰਡ ਜਗਲਾ ਦਾ ਰਹਿਣ ਵਾਲਾ ਹੈ ਜੋ ਕਿ ਪੇਸ਼ੇ ਤੋਂ ਪਹਿਲਵਾਨ ਹੈ। ਪੁਲਿਸ ਮੁਤਾਬਕ ਥਾਰ ‘ਤੇ ਕਰੀਬ 6 ਗੋਲੀਆਂ ਚਲਾਈਆਂ ਗਈਆਂ। 2 ਗੋਲੀਆਂ ਪਿਛਲੇ ਸ਼ੀਸ਼ੇ ਨੂੰ ਤੋੜ ਕੇ ਸੀਟਾਂ ‘ਤੇ ਲੱਗੀਆਂ ਅਤੇ 4 ਗੋਲੀਆਂ ਅਗਲੇ ਬੋਨਟ ‘ਤੇ ਲੱਗੀਆਂ। ਥਾਰ ਦਾ ਨੰਬਰ ਟਰੇਸ ਕਰਨ ਅਤੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਫਿਲਹਾਲ ਪਹਿਲਵਾਨ ਦਾ ਕੋਈ ਸੁਰਾਗ ਨਹੀਂ ਹੈ। ਪੁਲਿਸ ਨੂੰ ਵੀ ਇਸ ਪੂਰੇ ਮਾਮਲੇ ਦੀ ਜ਼ਿਆਦਾ ਜਾਣਕਾਰੀ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਗੋਲੀਆਂ ਚਲਾਉਂਣ ਵਾਲੇ ਮੁਲਜ਼ਮ ਨੂੰ ਵੀ ਫੜਿਆ ਜਾਵੇਗਾ। ਇਸ ਮਾਮਲੇ ਵਿੱਚ ਅਜੇ ਕੋਈ ਅਪਡੇਟ ਸਾਹਮਣੇ ਨਹੀਂ ਆਇਆ ਹੈ ਕਿ ਕਿਉਂ ਗੋਲੀਆਂ ਚਲਾਈਆਂ ਗਈਆਂ ਅਤੇ ਪੀੜਤ ਕਿੱਥੇ ਗਿਆ ਹੈ।